ਦਲਿਤ ਬਸਤੀ ਮੀਂਹ ਦੇ ਪਾਣੀ ''ਚ ਡੁੱਬੀ

08/22/2017 1:28:07 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਦਾਣਾ ਮੰਡੀ ਸ੍ਰੀ ਕੀਰਤਪੁਰ ਸਾਹਿਬ ਨਾਲ ਸਰਕਾਰੀ ਜ਼ਮੀਨ 'ਚ ਬਣੀ ਹੋਈ ਦਲਿਤ ਬਸਤੀ ਵਿਚ ਵੀ ਮੀਂਹ ਦਾ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਇਸ ਬਸਤੀ ਵਿਚ ਰਹਿੰਦੇ ਲੋਕਾਂ ਦੇ ਘਰਾਂ ਵਿਚ ਪਿਆ ਸਾਰਾ ਸਾਮਾਨ ਖਰਾਬ ਹੋ ਗਿਆ।
ਬਸਤੀ ਦੇ ਵਾਸੀਆਂ ਗੁਲਟੂ, ਰਾਜੂ, ਕਰਮਾ, ਸੋਹਣ, ਸੇਵਕ, ਮਿੱਠੂ, ਮਨੋਹਰ, ਧਰਮਾ, ਪ੍ਰਕਾਸ਼, ਕਾਲੀਆ, ਦੇਵਰਾਜ, ਰਮੇਸ਼, ਸਿੰਦਰਪਾਲ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ਵਿਚ 100 ਝੁੱਗੀਆਂ ਤੇ ਮਕਾਨ ਬਣੇ ਹੋਏ ਹਨ। ਇਕ-ਦੋ ਸਾਲ ਪਹਿਲਾਂ ਦਾਣਾ ਮੰਡੀ ਨੂੰ ਮਿੱਟੀ ਪਾ ਕੇ ਉੱਚਾ ਕਰ ਕੇ ਨਵੇਂ ਸਿਰਿਓਂ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਦੀ ਬਸਤੀ ਨੀਵੀਂ ਹੋ ਗਈ। ਬਸਤੀ ਦਾ ਗੰਦਾ ਤੇ ਬਰਸਾਤੀ ਪਾਣੀ ਸ੍ਰੀ ਕੀਰਤਪੁਰ ਸਾਹਿਬ ਦੀ ਖੱਡ ਵਿਚ ਪੈਂਦਾ ਹੈ। ਮੀਂਹ ਦੇ ਦਿਨਾਂ ਵਿਚ ਇਸ ਖੱਡ ਵਿਚ ਪਿੱਛਿਓਂ ਪਾਣੀ ਬਹੁਤ ਆਉਂਦਾ ਹੈ, ਜਿਸ ਕਾਰਨ ਬਸਤੀ ਡੁੱਬ ਜਾਂਦੀ ਹੈ। ਪਾਣੀ ਦੀ ਨਿਕਾਸੀ ਲਈ ਉਨ੍ਹਾਂ ਕਾਂਗਰਸੀ ਆਗੂ ਪਾਲੀ ਸ਼ਾਹ ਕੌੜਾ, ਸਵੀਟੀ ਕੌੜਾ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ, ਜਿਨ੍ਹਾਂ ਦੇ ਕਹਿਣ 'ਤੇ ਨਗਰ ਪੰਚਾਇਤ ਨੇ ਜੇ. ਸੀ. ਬੀ. ਮਸ਼ੀਨ ਲਾ ਕੇ ਪਾਣੀ ਦੀ ਨਿਕਾਸੀ ਕਰਵਾਈ।
ਉਨ੍ਹਾਂ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਕਿ ਬਸਤੀ ਨੂੰ ਮਿੱਟੀ ਪੁਆ ਕੇ ਉੱਚਾ ਕੀਤਾ ਜਾਵੇ, ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ ਤੇ ਜਿਥੇ ਅਸੀਂ ਬੇਠੈ ਹਾਂ, ਉਥੇ ਹੀ ਸਾਨੂੰ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕੀਤੇ ਜਾਣ।


Related News