ਥਾਣੇ ''ਚ ਬੇਰਹਿਮ ਪੁਲਸ ਨੇ ਦਲਿਤ ਮਾਸੂਮਾਂ ''ਤੇ ਢਾਹਿਆ ਤਸ਼ੱਦਦ, ਚੀਕਾਂ ਸੁਣ ਮਿੰਨਤਾਂ ਪਾਉਣ ਲੱਗੇ ਹਵਾਲਾਤੀ

Sunday, Aug 09, 2020 - 12:27 PM (IST)

ਮੋਗਾ/ਅਜੀਤਵਾਲ (ਗੋਪੀ ਰਾਊਕੇ, ਰੱਤੀ ਕੋਕਰੀ) : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਵਿਖੇ ਮੋਬਾਇਲ ਫੋਨ ਚੋਰੀ ਦੇ ਸ਼ੱਕ 'ਚ ਦਲਿਤ ਬੱਚਿਆਂ ’ਤੇ ਪੁਲਸ ਨੇ ਅਣਮਨੁੱਖੀ ਤਸ਼ੱਦਦ ਢਾਹੁੰਦੇ ਹੋਏ ਉਨ੍ਹਾਂ ਨੂੰ ਨੰਗੇ ਕਰ ਕੇ ਕੁੱਟਿਆ ਹੈ। ਆਰਥਿਕ ਤੰਗੀ ਤੁਰਸ਼ੀ ਦਾ ਪਹਿਲਾਂ ਹੀ ਸਾਹਮਣਾ ਕਰ ਰਿਹਾ ਇਹ ਪਰਿਵਾਰ ਇਸ ਘਟਨਾ ਮਗਰੋਂ ਡੂੰਘੇ ਸਦਮੇ 'ਚੋਂ ਨਿਕਲ ਰਿਹਾ ਹੈ। ਪਤਾ ਲੱਗਾ ਹੈ ਕਿ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਇਸ ਪਰਿਵਾਰ ਨੂੰ ਬੱਚਿਆਂ ਦਾ ਮੈਡੀਕਲ ਕਰਵਾਉਣ ਤੋਂ ਤਾਂ ਰੋਕ ਦਿੱਤਾ ਹੈ ਪਰ ਫਿਰ ਵੀ ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੂੰ ਸ਼ਿਕਾਇਤ ਪੱਤਰ ਭੇਜ ਕੇ ਮਾਮਲੇ ਸਬੰਧੀ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : CBSE ਨੇ 11 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ 
ਪੀੜਤ ਜਗਜੀਤ ਸਿੰਘ ਨੇ ਕਿਹਾ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਦੇ ਗੁਆਂਢ 'ਚ ਕਿਸੇ ਦਾ 4 ਦਿਨ ਪਹਿਲਾਂ ਮੋਬਾਇਲ ਫੋਨ ਚੋਰੀ ਹੋ ਗਿਆ ਸੀ ਅਤੇ ਇਸੇ ਮਾਮਲੇ 'ਚ ਜਦੋਂ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਤਾਂ ਉਹ ਆਪਣੀ ਪਤਨੀ ਨਵਦੀਪ ਕੌਰ ਤੋਂ ਇਲਾਵਾ 7, 9 ਅਤੇ 10 ਸਾਲ ਦੇ ਬੱਚਿਆਂ ਨੂੰ ਨਾਲ ਲੈ ਕੇ ਥਾਣੇ ਚਲਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਥਾਣਾ ਮੁਖੀ ਜਸਵਿੰਦਰ ਸਿੰਘ ਦੀ ਹਾਜ਼ਰੀ 'ਚ ਉਸ ਦੇ ਬੱਚਿਆਂ ਨੂੰ ਕਮਰੇ ਅੰਦਰ ਬੰਦ ਕਰ ਦਿੱਤਾ ਤੇ ਜਦੋਂ ਕਮਰੇ 'ਚੋਂ ਬੱਚਿਆਂ ਦੇ ਰੋਣ ਦੀਆਂ ਚੀਕਾਂ ਸੁਣਾਈ ਦਿੱਤੀਆਂ ਤਾਂ ਉਸ ਦੀ ਪਤਨੀ ਨਵਦੀਪ ਕੌਰ ਨੇ ਧੱਕਾ ਮਾਰ ਕੇ ਦਰਵਾਜਾ ਖੋਲ੍ਹਿਆ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਦੇ ਘਰ ਬਾਹਰ ਕਾਂਗਰਸੀਆਂ ਨੇ ਦੌੜਾ-ਦੌੜਾ ਕੁੱਟੇ 'ਲਿਪ' ਵਰਕਰ, ਲੱਥੀਆਂ ਪੱਗਾਂ

ਇਸ ਮਗਰੋਂ ਗੁੱਸੇ 'ਚ ਆਏ ਸਹਾਇਕ ਥਾਣੇਦਾਰ ਨੇ ਕਥਿਤ ਤੌਰ ’ਤੇ ਉਸਦੀ ਪਤਨੀ ਨੂੰ ਵੀ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਇੱਥੇ ਹੀ ਬੱਸ ਨਹੀਂ, ਇਸ ਤਰ੍ਹਾਂ ਦੀ ਸਥਿਤੀ ਬਣਨ ਮਗਰੋਂ ਉਸ ਦੀ ਪਤਨੀ ਨੂੰ ਦੰਦਲ ਪੈ ਗਈ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਬਾਹਰ ਕੱਢੇ ਗਏ ਤਾਂ ਉਹ ਅਲਫ ਨੰਗੇ ਸਨ। ਉਨ੍ਹਾਂ ਕਿਹਾ ਪੁਲਸ ਵਲੋਂ ਜਦੋਂ ਨੰਨ੍ਹੀਆਂ ਜ਼ਿੰਦਾ ’ਤੇ ਕਹਿਰ ਢਾਹਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਦੋ ਹੋਰ ਹਵਾਲਾਤੀ ਮੁਲਜ਼ਮਾਂ ਨੇ ਵੀ ਪੁਲਸ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਨ੍ਹਾਂ ਨੂੰ ਕੁੱਟ ਲੈਣ ਪਰ ਬੱਚਿਆਂ ਨੂੰ ਛੱਡ ਦਿੱਤਾ ਜਾਵੇ।

ਇਹ ਵੀ ਪੜ੍ਹੋ : ਗੁਰਦੁਆਰੇ 'ਚ ਗ੍ਰੰਥੀ ਦੀ ਘਟੀਆ ਕਰਤੂਤ, ਕਮੇਟੀ ਮੈਂਬਰਾਂ ਨੇ ਰੰਗੇ ਹੱਥੀਂ ਕੀਤਾ ਕਾਬੂ
ਇਸੇ ਦੌਰਾਨ ਹੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਕੁੱਟ-ਮਾਰ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਪਰਿਵਾਰਿਕ ਮੈਂਬਰ ਬੱਚਿਆਂ ਨੂੰ ਖੁਦ ਥਾਣੇ ਲੈ ਕੇ ਆਏ ਸਨ, ਪਰ ਕੁੱਟਮਾਰ ਨਹੀਂ ਕੀਤੀ। ਇਸ ਮੌਕੇ ਇਕ ਬੱਚਾ ਮੋਬਾਇਲ ਚੋਰੀ ਕਰਨ ਦਾ ਦੋਸ਼ ਮੰਨ ਵੀ ਗਿਆ ਸੀ ਪਰ ਫਿਰ ਵੀ ਬੱਚੇ ਛੋਟੇ ਹੋਣ ਕਰਕੇ ਪੁਲਸ ਨੇ ਕਾਰਵਾਈ ਦੀ ਥਾਂ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਵਾਉਣ ਨੂੰ ਤਰਜ਼ੀਹ ਦਿੱਤੀ ਹੈ ਅਤੇ ਇਸ ਸਬੰਧੀ ਸਾਰਾ ਰਿਕਾਰਡ ਪੁਲਸ ਥਾਣੇ ਮੌਜੂਦ ਹੈ।

 


 


Babita

Content Editor

Related News