ਦਲਬੀਰ ਗੋਲਡੀ ਦਾ ਵੱਡਾ ਬਿਆਨ, ਕਿਹਾ- 'ਧੂਰੀ ਤੋਂ ਹੀ ਲੜਾਂਗਾ ਚੋਣ...'
Tuesday, Oct 22, 2024 - 06:18 PM (IST)

ਚੰਡੀਗੜ੍ਹ- ਹਾਲ ਹੀ 'ਚ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਦਲਬੀਰ ਗੋਲਡੀ ਨੇ ਜਗਬਾਣੀ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਵੱਡਾ ਬਿਆਨ ਦਿੱਤਾ ਹੈ। ਜਦੋਂ ਦਲਬੀਰ ਗੋਲਡੀ ਨੂੰ ਪੱਤਰਕਾਰ ਨੇ ਪੁੱਛਿਆ ਕਿ ਬਰਨਾਲਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਤਾਰਿਆ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਤੁਹਾਡਾ ਨਾਂ ਸਾਹਮਣੇ ਆ ਰਿਹਾ ਸੀ ਤਾਂ ਇਸ 'ਤੇ ਤੁਹਾਡਾ ਕੀ ਪ੍ਰਤੀਕ੍ਰਮ ਹੈ। ਇਸ ਦੌਰਾਨ ਦਲਬੀਰ ਗੋਲਡੀ ਨੇ ਕਿਹਾ ਕਿ ਮੈਂ ਬਰਨਾਲਾ ਨੂੰ ਲੈ ਕੇ ਕੋਈ ਦਾਅਵੇਦਾਰੀ ਪੇਸ਼ ਨਹੀਂ ਕੀਤੀ ਅਤੇ ਨਾ ਹੀ ਉਹ ਮੇਰਾ ਹਲਕਾ ਹੈ ਅਤੇ ਨਾ ਹੀ ਕੋਈ ਮੇਰੀ ਇੱਛਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੀ ਧੂਰੀ 'ਚ ਦਿਲਚਸਪੀ ਹੈ ਅਤੇ ਧੂਰੀ ਤੋਂ ਹੀ ਚੋਣ ਲੜਾਂਗਾ।
ਇਹ ਵੀ ਪੜ੍ਹੋ- ਵਿਦੇਸ਼ 'ਚ ਪੰਜਾਬਣ ਨੇ ਬਣਾਇਆ ਨਾਮ, ਹਾਸਲ ਕੀਤੀ ਵੱਡੀ ਉਪਲਬਧੀ
ਇਸ ਦੌਰਾਨ ਉਨ੍ਹਾਂ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਸ਼ਾਮਲ ਹੋਣ ਤੋਂ ਬਾਅਦ ਘਰ ਹੀ ਰਿਹਾ ਹਾਂ ਅਤੇ ਨਾ ਹੀ ਕਦੇ ਸੋਸ਼ਲ ਮੀਡੀਆ 'ਤੇ ਪਾਰਟੀ ਨੂੰ ਲੈ ਕੇ ਐਕਟੀਵ ਨਹੀਂ ਹੋਇਆ । ਉਨ੍ਹਾਂ ਕਿਹਾ ਮੇਰੀ ਲੜਾਈ ਇਹ ਸੀ ਕਿ ਮੈਂ ਲੋਕ ਸਭਾ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਖਹਿਰਾ ਸਾਬ੍ਹ ਨੂੰ ਬਾਹਰੋਂ ਲਿਆ ਕੇ ਇੱਥੇ ਲੜਾਇਆ ਗਿਆ ਅਤੇ ਅਤੇ ਅੱਜ ਮੈਂ ਬਰਨਾਲਾ ਜਾ ਕੇ ਕਿਸੇ ਦਾ ਹੱਕ ਮਾਰਾਂ ਇਹ ਤਾਂ ਹੋ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਮੇਰਾ ਧੂਰੀ ਤੋਂ ਹੀ ਚੋਣ ਲੜਨਾ ਤੈਅ ਹੈ ਅਤੇ ਮੈਂ ਧੁਰੀ 'ਚ ਹੀ ਖੁਸ਼ ਹਾਂ ਕਿਉਂਕਿ ਇਹ ਮੇਰਾ ਏਰੀਆ ਹੈ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8