ਦਲ ਖ਼ਾਲਸਾ ਵੱਲੋਂ ਐਲਾਨ, 5 ਜੂਨ ਨੂੰ ਅੰਮ੍ਰਿਤਸਰ ਵਿਖੇ ਕੱਢਿਆ ਜਾਵੇਗਾ ਘੱਲੂਘਾਰਾ ਯਾਦਗਾਰੀ ਮਾਰਚ

Wednesday, May 27, 2020 - 10:22 AM (IST)

ਜਲੰਧਰ/ਅੰਮ੍ਰਿਤਸਰ (ਚਾਵਲਾ) : ਦਲ ਖਾਲਸਾ ਦੀ ਬੀਤੇ ਦਿਨ ਘੱਲੂਘਾਰਾ ਹਫਤਾ ਮਨਾਉਣ ਸਬੰਧੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ, ਜਨਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਸ਼ਾਮਲ ਹੋਏ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰੇਗੰਢ ਮੌਕੇ ਸਮੂਹ ਸ਼ਹੀਦਾਂ ਦੀ ਯਾਦ 'ਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ : ਪੁਲਸ ਨਾਕਿਆਂ 'ਤੇ ਰੋਕ-ਟੋਕ ਨਾ ਹੋਣ ਕਾਰਨ ਸੰਗਤਾਂ ਨੇ ਕੀਤੇ ਗੁਰੂ ਘਰ ਦੇ ਖੁੱਲ੍ਹੇ ਦਰਸ਼ਨ-ਦੀਦਾਰੇ

ਪਾਰਟੀ ਦੇ ਦਫਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਘੱਲੂਘਾਰਾ ਦੇ ਜ਼ਖਮ ਹਰੇ ਹਨ ਅਤੇ ਪੀੜ ਸੱਜਰੀ। ਉਨ੍ਹਾਂ ਪੱਤਰਕਾਰਾਂ ਦੇ ਸਵਾਲ ਦੇ ਜਵਾਨ 'ਚ ਦੱਸਿਆ ਕਿ 6 ਦੇ ਅੰਮ੍ਰਿਤਸਰ ਬੰਦ ਦਾ ਅੰਤਿਮ ਫੈਸਲਾ 1 ਜੂਨ ਨੂੰ ਪੰਜਾਬ ਸਰਕਾਰ ਦੇ ਲਾਕਡਾਊਨ- 5 ਦੇ ਨਿਯਮਾਂ ਦੇ ਮੱਦੇਨਜ਼ਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਚੌਥੀ ਵਾਰ 10ਵੀਂ ’ਚੋਂ ਫੇਲ ਹੋਣ ਦੇ ਡਰ ਕਾਰਨ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ

ਦਲ ਖਾਲਸਾ ਆਗੂਆਂ ਨੇ ਨਰਿੰਦਰ ਮੋਦੀ ਸਰਕਾਰ 'ਤੇ ਲਾਕਡਾਊਨ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਉਦਿਆਂ ਕਿਹਾ ਕਿ ਦਿੱਲੀ ਪੁਲਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ਉਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਉਤੇ ਕਹਿਰ ਢਾਅ ਰਹੀ ਹੈ ਅਤੇ ਵਿਰੋਧੀ ਧਿਰ ਖਾਮੋਸ਼ ਤਮਾਸ਼ਾਈ ਬਣ ਦੇਖ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਬਦਲਾਖੋਰੀ ਦੀ ਨੀਤੀ 'ਤੇ ਤੁਲੀ ਹੋਈ ਹੈ।

ਇਹ ਵੀ ਪੜ੍ਹੋ : ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ, 2 ਹੋਰ ਮਾਮਲੇ ਆਏ ਸਾਹਮਣੇ

ਮੀਟਿੰਗ ਵਿਚ ਮੈਂਬਰਾਂ ਨੇ ਦਿੱਲੀ ਪੁਲਸ ਵਲੋਂ ਲਾਕਡਾਊਨ ਦੌਰਾਨ ਮਨਘੜ੍ਹਤ ਕੇਸਾਂ ਵਿਚ ਉਲਝਾ ਕੇ ਗ੍ਰਿਫਤਾਰ ਸੀ. ਏ. ਏ. ਵਿਰੋਧੀ ਵਰਕਰਾਂ ਜਿਨ੍ਹਾਂ 'ਚ ਗਰਭਵਤੀ ਲੇਡੀ ਸਫੂਰਾ ਜ਼ਰਗਰ ਅਤੇ ਪਿੰਜਰਾਤੋੜ ਸੰਸਥਾ ਦੀਆਂ ਦੋ ਵਿਦਿਆਰਥਣਾਂ ਸ਼ਾਮਲ ਹਨ, ਨੂੰ ਰਿਹਾਅ ਕਰਨ ਲਈ ਆਵਾਜ਼ ਉਠਾਈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਦਹਿਸ਼ਤ : ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਬਦਲੀ ਨੀਤੀ


Baljeet Kaur

Content Editor

Related News