ਦਾਖਾ ਚੋਣਾਂ ''ਤੇ ਚੋਣ ਕਮਿਸ਼ਨ ਸਖਤ, ਡੀ. ਆਈ. ਜੀ. ਨੂੰ ਦਿੱਤੇ ਐੱਸ. ਐੱਸ. ਪੀ. ਦੇ ਅਧਿਕਾਰ
Monday, Oct 21, 2019 - 04:00 PM (IST)

ਲੁਧਿਆਣਾ (ਹਿਤੇਸ਼) : ਜ਼ਿਮਨੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦਾਖਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਸਖਤ ਨੋਟਿਸ ਲਿਆ, ਜਿਸ ਦੇ ਚੱਲਦਿਆਂ ਐੱਸ. ਐੱਸ. ਪੀ, ਜਗਰਾਓਂ ਤੋਂ ਅਧਿਕਾਰ ਲੈ ਕੇ ਡੀ. ਆਈ. ਜੀ., ਲੁਧਿਆਣਾ ਰੇਂਜ ਨੂੰ ਦੇ ਦਿੱਤੇ ਗਏ। ਅਸਲ 'ਚ ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਵਲੋਂ ਐੱਸ. ਐੱਸ. ਪੀ. ਜਗਰਾਓਂ ਖਿਲਾਫ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦਿਆਂ ਚੋਣ ਕਮਿਸ਼ਨ ਵਲੋਂ ਇਹ ਫੈਸਲਾ ਲਿਆ ਗਿਆ ਕਿਉਂਕਿ ਚੋਣ ਪ੍ਰਚਾਰ ਦੇ ਬੰਦ ਹੋਣ ਤੋਂ ਬਾਅਦ ਵੀ ਫੇਸਬੁੱਕ 'ਤੇ ਲਾਈਵ ਹੋ ਕੇ ਧਮਕੀਆਂ ਰਾਹੀਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ।