ਡੇਅਰੀਆਂ ਵਾਲਿਆਂ ਨੇ ਕੀਤਾ ਬੁਲੰਦਪੁਰੀਆਂ ਦਾ ਸਾਹ ਲੈਣਾ ਔਖਾ

01/06/2019 10:50:21 PM

ਜਲੰਧਰ (ਸੁਨੀਲ)– ਡੇਅਰੀਆਂ 'ਚੋਂ ਨਿਕਲਣ ਵਾਲਾ ਪਸ਼ੂਆਂ ਦਾ ਗੋਬਰ ਭਾਵੇਂ ਖਾਦ ਦੇ ਰੂਪ 'ਚ ਵਰਤਣ ਲਈ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ ਪਰ ਬੁਲੰਦਪੁਰ ਤੇ ਨੂਰਪੁਰ ਕਾਲੋਨੀ 'ਚ ਬਰਸਾਤੀ ਡ੍ਰੇਨ 'ਚ ਜਾਂਦੇ ਹੀ ਇਹ ਲੋਕਾਂ ਲਈ ਜਹਿਰ ਬਣ ਰਿਹਾ ਹੈ । ਬੁਲੰਦਪੁਰ 'ਚ ਲਗਭਗ 8-10 ਡੇਅਰੀਆਂ ਹਨ ਜਿਸ 'ਚ 500 ਤੋਂ 600 ਮੱਝਾਂ-ਗਊਆਂ ਹਨ ਜਿਨ੍ਹਾਂ ਦਾ ਗੋਬਰ ਡ੍ਰੇਨ 'ਚ ਡਾਇਰੈਕਟ ਰੋੜ ਦਿੱਤਾ ਜਾਂਦਾ ਹੈ। ਗੋਬਰ ਦੀ ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਬੁਲੰਦਪੁਰ ਤੇ ਧੀਰ ਕਾਲੋਨੀ ਤੇ ਗਦਾਈਪੁਰ ਰੋਡ 'ਚ ਰਹਿਣ ਵਾਲੇ ਇਸ ਡ੍ਰੇਨ 'ਚੋਂ ਫੈਲਣ ਵਾਲੀ ਬੀਮਾਰੀਆਂ ਕਾਰਨ ਨਰਕ ਦੀ ਜ਼ਿੰਦਗੀ ਜੀ ਰਹੇ ਹਨ। ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਏਰੀਆ ਦੇ ਵੀ ਲੋਕਾਂ ਦਾ ਰਹਿਣਾ ਵੀ ਮੁਸ਼ਕਿਲ ਹੋਇਆ ਹੈ। ਡੇਅਰੀ ਮਾਲਕਾਂ ਨੇ ਇਥੇ ਕੱਚੀ ਨਾਲੀ ਬਣਾ ਰੱਖੀ ਹੈ ਜਿਸ ਰਾਹੀਂ ਗੋਬਰ ਸਿੱਧਾ ਬਰਸਾਤੀ ਡ੍ਰੇਨ 'ਚ ਸੁੱਟਿਆ ਜਾ ਰਿਹਾ ਹੈ। ਬੁਲੰਦਪੁਰ ਤੇ ਧੀਰ ਕਾਲੋਨੀ ਤੇ ਗਦਾਈਪੁਰ ਰੋਡ ਦੇ ਰਹਿਣ ਵਾਲੇ ਨਿਵਾਸੀ ਸਾਹਮਣੇ ਤਾਂ ਆਏ ਪਰ ਇਸ ਲਈ ਖੁੱਲ੍ਹ ਕੇ ਉਨ੍ਹਾਂ ਦਾ ਵਿਰੋਧ ਨਹੀਂ ਕਰ ਰਹੇ ਕਿਉਂਕਿ ਡੇਅਰੀ ਮਾਲਕਾਂ ਨੂੰ ਸਿਆਸੀ ਸਰਪ੍ਰਸਤੀ ਹੋਣ ਕਾਰਨ ਲੋਕਾਂ 'ਚ ਪ੍ਰਭਾਵ ਬਣਿਆ ਹੋਇਆ ਹੈ। ਡੇਅਰੀ ਮਾਲਕਾਂ ਨੂੰ ਸਿਰਫ ਦੁੱਧ ਤੋਂ ਹੋਣ ਵਾਲੀ ਆਪਣੀ ਕਮਾਈ ਤਕ ਹੀ ਮਤਲਬ ਹੈ।
ਪਾਲਿਉਸ਼ਨ ਬੋਰਡ ਤੇ ਨਹਿਰੀ ਵਿਭਾਗ ਨੇ ਕਈ ਸਾਲ ਪਹਿਲਾਂ ਲਗਾਇਆ ਸੀ ਸਾਵਧਾਨੀ ਬੋਰਡ
ਪਾਲਿਉਸ਼ਨ ਬੋਰਡ ਤੇ ਨਹਿਰੀ ਵਿਭਾਗ ਨੇ ਕਈ ਸਾਲ ਪਹਿਲਾਂ ਇਥੇ ਸਾਵਧਾਨੀ ਦਾ ਬੋਰਡ ਵੀ ਲਗਾਇਆ ਸੀ ਜਿਸ 'ਤੇ ਲਿਖਿਆ ਸੀ ਇਸ ਡ੍ਰੇਨ 'ਚ ਗੰਦਗੀ ਸੁੱਟਦਾ ਮਿਲਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗਾ ਪਰ ਸ਼ਰਾਰਤੀ ਅਨਸਰਾਂ ਨੇ ਉਥੋਂ ਬੋਰਡ ਹੀ ਉਖਾੜ ਦਿੱਤਾ ਤੇ ਇਸ ਤੋਂ ਬਾਅਦ ਪਾਲਿਊਸ਼ਨ ਬੋਰਡ ਤੇ ਨਹਿਰੀ ਵਿਭਾਗ ਨੇ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ।

PunjabKesari
ਮੁਹੱਲਾ ਨਿਵਾਸੀ ਤੇ ਫੈਕਟਰੀ ਮਾਲਕ ਵੀ ਪਿੱਛੇ ਨਹੀਂ ਡ੍ਰੇਨ 'ਚ ਗੰਦਾ ਪਾਣੀ ਸੁੱਟਣ 'ਚ
ਜਗ ਬਾਣੀ ਦੀ ਟੀਮ ਨੇ ਜਦੋਂ ਪਿੰਡ ਬੁਲੰਦਪੁਰ ਤੇ ਧੀਰ ਕਾਲੋਨੀ ਦਾ ਦੌਰਾ ਕੀਤਾ ਤਾਂ ਪਾਇਆ ਗਿਆ ਕਿ ਮੁਹੱਲਾ ਨਿਵਾਸੀਆਂ ਨੇ ਵੀ ਆਪਣੇ ਘਰਾਂ ਦਾ ਗੰਦਾ ਪਾਣੀ ਤੇ ਵੇਸਟ ਵਾਟਰ ਵੀ ਸਿੱਧਾ ਇਸ ਡ੍ਰੇਨ 'ਚ ਸੁੱਚ ਰਹੇ ਹਨ ਤੇ ਫੈਕਟਰੀਆਂ ਦਾ ਗੰਦਾ ਤੇ ਤੇਜ਼ਾਬੀ ਪਾਣੀ ਵੀ ਇਸੇ ਡ੍ਰੇਨ 'ਚ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਡ੍ਰੇਨ ਗੰਦੀ ਤੇ ਬਦਬੂਦਾਰ ਹੋ ਗਈ ਹੈÍ
ਡ੍ਰੇਨੇਜ ਵਿਭਾਗ ਨੇ ਕਈ ਸਾਲਾਂ ਤੋਂ ਬੰਦ ਨਹੀਂ ਕਰਵਾਏ ਨਾਜਾਇਜ਼ ਕੁਨੈਕਸ਼ਨ
ਕਈ ਸਾਲਾਂ ਤੋਂ ਡ੍ਰੇਨ ਵੱਲੋਂ ਚੱਲ ਰਹੇ ਨਾਜਾਇਜ਼ ਕੁਨੈਕਸ਼ਨਾਂ ਵਲੋਂ ਅਜ ਤਕ ਡ੍ਰੇਨੇਜ ਵਿਭਾਗ ਵੱਲ ਧਿਆਨ ਨਹੀਂ ਗਿਆ ਜਿਸ ਕਾਰਨ ਕਾਫੀ ਦੇਰ ਤੋਂ ਚੱਲੇ ਆ ਰਹੇ ਇਹ ਕੁਨੈਕਸ਼ਨ ਬੰਦ ਨਹੀਂ ਕਰਵਾਏ ਗਏ। ਕੋਈ ਕਾਰਵਾਈ ਨਾ ਹੋਣ ਤੋਂ ਦਿਨ-ਪ੍ਰਤੀਦਿਨ ਨਾਜਾਇਜ਼ ਕੁਨੈਕਸ਼ਨ ਡ੍ਰੇਨ ਵਲੋਂ ਵਧਦੇ ਜਾ ਰਹੇ ਹਨ। ਪਿੰਡ ਦੀ ਕਈ ਪੰਚਾਇਤਾਂ ਮੈਂਬਰ ਨੇ ਇਸ ਵੱਲ ਧਿਆਨ ਤਕ ਨਹੀਂ ਦਿੱਤਾ।

PunjabKesari
ਵਾਤਾਵਰਣ ਦੂਸ਼ਿਤ ਕਰਨ ਦਾ ਕਿਸੇ ਨੂੰ ਨਹੀਂ ਹੱਕ - ਸਰਪੰਚ
ਪਿੰਡ ਬੁਲੰਦਪੁਰ ਦੇ ਸਰਪੰਚ ਸੁਰਜੀਤ ਲਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਜੋ ਨਾਜਾਇਜ਼ ਕੁਨੈਕਸ਼ਨ ਬਰਸਾਤੀ ਡ੍ਰੇਨ 'ਚ ਡੇਅਰੀ ਵਾਲਿਆਂ, ਫੈਕਟਰੀ ਵਾਲਿਆਂ ਤੇ ਮੁਹੱਲਾ ਨਿਵਾਸੀਆਂ ਨੇ ਕੱਢੇ ਹਨ ਉਨ੍ਹਾਂ ਨੂੰ ਜਲਦ ਹੀ ਬੰਦ ਕਰਵਾਵਾਂਗੇ। ਵਾਤਾਵਰਣ ਨੂੰ ਦੂਸ਼ਿਤ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ। ਉਹ ਇਸ ਸਬੰਧ 'ਚ ਨਹਿਰੀ ਵਿਭਾਗ ਤੇ ਪਾਲਿਊਸ਼ਨ ਵਿਭਾਗ ਨਾਲ ਵੀ ਗੱਲ ਕਰਨਗੇ।

PunjabKesari

 


Related News