ਡੀ.ਜੇ. ਵਿਵਾਦ: ਵਿਧਾਇਕ ਲੋਹਗੜ੍ਹ ਦੇ ਹਮਲੇ ਦੇ ਮਾਮਲੇ 'ਚ 5 ਗ੍ਰਿਫਤਾਰ

12/6/2019 3:48:52 PM

ਮੋਗਾ (ਵਿਪਨ, ਗੋਪੀ ਰਾਊਕੇ)—ਮੋਗਾ ਡੀ.ਜੇ. ਫਾਇਰਿੰਗ ਮਾਮਲੇ 'ਚ ਵਿਧਾਇਕ 'ਤੇ ਹੋਏ ਹਮਲੇ 'ਚ ਦਰਜ ਮਾਮਲੇ 'ਚ 5 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ 4 ਲੋਕਾਂ 'ਤੇ ਬਾਏ ਨੇਮ ਮਾਮਲਾ ਦਰਜ ਕੀਤਾ ਸੀ ਅਤੇ 70 ਤੋਂ 80 ਅਣਜਾਣ ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ।

ਉੱਥੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਨੂੰ ਵੈਰੀਫਾਈ ਕਰਕੇ ਪੁਲਸ ਨੇ 70-80 ਲੋਕਾਂ 'ਚੋਂ ਪੰਜ ਲੋਕਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਪੇਸ਼ ਕੀਤਾ। ਦੱਸਣਯੋਗ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਂ ਪਰਚੇ 'ਚ ਸੀ ਉਹ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਗ੍ਰਿਫਤਾਰ ਕੀਤੇ ਗਏ 5 ਲੋਕਾਂ ਨੂੰ ਅਦਾਲਤ ਨੇ 1 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।


Shyna

Edited By Shyna