ਬਸਪਾ ਵੱਲੋਂ ਡੀ. ਸੀ. ਦਫਤਰ ਅੱਗੇ ਪ੍ਰਦਰਸ਼ਨ
Friday, Sep 29, 2017 - 12:44 AM (IST)

ਸੰਗਰੂਰ,(ਬੇਦੀ, ਰੂਪਕ)- ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਤਹਿਤ ਦੇਸ਼ 'ਚ ਦਲਿਤਾਂ, ਪੱਛੜਿਆਂ ਅਤੇ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮਾਂ ਅਤੇ ਦੇਸ਼ ਦਾ ਭਗਵਾਕਰਨ ਦੀਆਂ ਸਾਜ਼ਿਸ਼ਾਂ ਵਿਰੁੱਧ ਬਹੁਜਨ ਸਮਾਜ ਪਾਰਟੀ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਬਸਪਾ ਦੇ ਸੂਬਾਈ ਇੰਚਾਰਜ ਡਾ. ਮੇਘਰਾਜ ਸਿੰਘ (ਸਾਬਕਾ ਮੰਤਰੀ, ਉੱਤਰ ਪ੍ਰਦੇਸ਼), ਸੂਬਾਈ ਪ੍ਰਧਾਨ ਰਛਪਾਲ ਸਿੰਘ ਰਾਜੂ, ਸੂਬਾ ਕੋਆਰਡੀਨੇਟਰ ਰਾਜਿੰਦਰ ਰੀਹਲ ਅਤੇ ਨਿਰਮਲ ਸਿੰਘ ਸੁਮਨ, ਸੂਬਾਈ ਜਨਰਲ ਸਕੱਤਰ ਡਾ. ਮੱਖਣ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਤਬਾਹ ਹੋ ਚੁੱਕੀ ਹੈ ਅਤੇ ਨੋਟਬੰਦੀ ਅਤੇ ਜੀ.ਐੱਸ.ਟੀ. ਦੇ ਗਲਤ ਫ਼ੈਸਲਿਆਂ ਨੇ ਛੋਟੇ ਦੁਕਾਨਦਾਰ ਅਤੇ ਵਪਾਰੀ ਵਰਗ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ, ਜੇਕਰ ਸੰਗਰੂਰ ਵਿਚ ਦਲਿਤਾਂ 'ਤੇ ਜ਼ੁਲਮ ਨਾ ਰੁਕੇ ਤਾਂ ਬਸਪਾ ਮੂੰਹਤੋੜ ਜੁਆਬ ਦੇਵੇਗੀ।
ਇਸ ਮੌਕੇ ਬਸਪਾ ਦੇ ਜ਼ੋਨ ਇੰਚਾਰਜ ਚਮਕੌਰ ਸਿੰਘ ਵੀਰ, ਗੁਰਮੇਲ ਸਿੰਘ ਚੰਦੜ, ਬਲਜੀਤ ਸਿੰਘ ਭਾਰਾਪੁਰ, ਪ੍ਰਵੀਨ ਬੰਗਾ, ਬਲਦੇਵ ਮਹਿਰਾ, ਬਸਪਾ ਦੇ ਸੂਬਾਈ ਜਨਰਲ ਸਕੱਤਰ ਡਾ. ਮੱਖਣ ਸਿੰਘ, ਰਚਨਾ ਦੇਵੀ ਸੂਬਾ ਇੰਚਾਰਜ ਮਹਿਲਾ ਵਿੰਗ, ਬਲਦੇਵ ਸਿੰਘ ਮਹਿਰਾ ਮੀਤ ਪ੍ਰਧਾਨ ਪੰਜਾਬ, ਚਮਕੌਰ ਸਿੰਘ ਵੀਰ (ਸਾਬਕਾ ਪੀ.ਸੀ.ਐੱਸ. ਅਧਿਕਾਰੀ), ਸੂਬਾ ਸਕੱਤਰ ਗੁਰਮੇਲ ਸਿੰਘ ਚੰਦੜ, ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ, ਮੀਡੀਆ ਇੰਚਾਰਜ ਕੁਲਵੰਤ ਸਿੰਘ ਟਿੱਬਾ, ਕੇਵਲ ਸਿੰਘ ਸੈਦੋਕੇ, ਰਾਮ ਸਿੰਘ ਗੋਗੀ, ਬਲਵਿੰਦਰ ਬਿੱਟਾ (ਚਾਰੇ ਜ਼ੋਨ ਇੰਚਾਰਜ ਲੁਧਿਆਣਾ), ਧੰਨਾ ਸਿੰਘ ਸ਼ੇਰੋਂ ਜ਼ਿਲਾ ਇੰਚਾਰਜ ਸੰਗਰੂਰ, ਕਰਨੈਲ ਸਿੰਘ ਨੀਲੋਵਾਲ ਜ਼ਿਲਾ ਪ੍ਰਧਾਨ ਸੰਗਰੂਰ, ਡਾ. ਸਰਬਜੀਤ ਸਿੰਘ ਖੇੜੀ ਜ਼ਿਲਾ ਪ੍ਰਧਾਨ ਬਰਨਾਲਾ, ਜਗਤਾਰ ਸਿੰਘ ਜ਼ਿਲਾ ਪ੍ਰਧਾਨ ਮੋਗਾ, ਨਿਰਮਲ ਸਾਈਂ ਜ਼ਿਲਾ ਪ੍ਰਧਾਨ ਲੁਧਿਆਣਾ (ਦਿਹਾਤੀ), ਪਵਿੱਤਰ ਸਿੰਘ ਸੰਗਰੂਰ, ਦਰਸ਼ਨ ਸਿੰਘ ਬਾਜਵਾ, ਮੋਤੀ ਲਾਲ ਛਾਛੀਆ, ਸਾਦਿਕ ਅਲੀ, ਬੀਬੀ ਕਿਰਨਦੀਪ ਕੌਰ, ਰਾਮਦਾਸ ਭੁੱਕਲ ਆਦਿ ਆਗੂ ਵੀ ਹਾਜ਼ਰ ਸਨ।