ਡੀ. ਐੱਮ. ਯੂ. ਸ਼ੈੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Saturday, Aug 25, 2018 - 04:41 AM (IST)

ਡੀ. ਐੱਮ. ਯੂ. ਸ਼ੈੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਜਲੰਧਰ, (ਗੁਲਸ਼ਨ)- ਰੇਲਵੇ  ਦੀ ਡੀ. ਐੱਮ. ਯੂ. ਕਾਰ ਸ਼ੈੱਡ ’ਚ ਬਣੇ ਬਾਬਾ ਵਿਸ਼ਵਕਰਮਾ ਮੰਦਰ ਦੇ ਕੋਲ ਇਕ ਅਣਪਛਾਤੇ  ਵਿਅਕਤੀ ਦੀ ਲਾਸ਼ ਮਿਲੀ। ਸ਼ੈੱਡ ਦੇ ਅਧਿਕਾਰੀਆਂ ਵਲੋਂ ਸਬੰਧਤ ਜੀ. ਆਰ. ਪੀ. ਥਾਣੇ ਵਿਚ  ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਨੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ  ਕੀਤੀ ਅਤੇ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਉਮਰ ਕਰੀਬ 45 ਸਾਲ ਹੈ । ਉਸਦਾ ਸਰੀਰ  ਕਮਜ਼ੋਰ ਹੈ। ਉਹ ਕਿਸੇ ਬੀਮਾਰੀ ਨਾਲ ਪੀੜਤ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ  ਪਛਾਣ ਨਹੀਂ ਹੋਈ ਹੈ। ਇਸ ਲਈ ਸ਼ਾਮ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਲਾਸ਼ ਨੂੰ  ਰਖਵਾ ਦਿੱਤਾ ਗਿਆ ਹੈ। 
 


Related News