ਗੋਲੀਬਾਰੀ ''ਚ ਜ਼ਖਮੀ ਹੋਏ ਡੀ. ਜੇ. ਮਾਲਕ ਦੀ ਇਲਾਜ ਦੌਰਾਨ ਮੌਤ
Monday, Feb 19, 2018 - 05:00 AM (IST)

ਮੱਖੂ, (ਵਾਹੀ)— ਦੋ ਦਿਨ ਪਹਿਲਾਂ ਮੱਖੂ ਦੇ ਨਜ਼ਦੀਕੀ ਪੈਲੇਸ ਵਿਚ ਹਥਿਆਰਬੰਦ ਨੌਜਵਾਨਾਂ ਵੱਲੋਂ ਡੀ. ਜੇ. ਮਾਲਕ ਵਰਿੰਦਰਪਾਲ ਸਿੰਘ ਉਰਫ ਅਰਵਿੰਦ ਗਿੱਲ 'ਤੇ ਹਮਲਾ ਕਰ ਕੇ ਗੋਲੀਆਂ ਮਾਰੀਆਂ ਗਈਆਂ ਸਨ, ਜਿਸ ਕਾਰਨ ਅਰਵਿੰਦ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਬੀਤੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਅਮਨਦੀਪ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ । ਜ਼ਿੰਦਗੀ ਦੀ ਲੜਾਈ ਲੜ ਰਹੇ ਆਖਰ ਇਲਾਜ ਦੌਰਾਨ ਅੱਜ ਦੁਪਹਿਰ ਅਰਵਿੰਦ ਦੀ ਵੀ ਮੌਤ ਹੋ ਗਈ ਹੈ। ਪੁਲਸ ਥਾਣਾ ਮੱਖੂ ਦੇ ਐੱਸ. ਐੱਚ. ਓ. ਰਮਨ ਕੁਮਾਰ ਨੇ ਦੱਸਿਆ ਕੇ ਜ਼ਖਮੀ ਦੀ ਮੌਤ ਤੋਂ ਬਾਅਦ ਧਾਰਾ ਵਿਚ 302 ਦਾ ਵਾਧਾ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।