ਸਿਲੰਡਰ ''ਚੋਂ ਗੈਸ ਲੀਕ ਹੋਣ ਨਾਲ ਭੜਕੀ ਅੱਗ, 7 ਮਹੀਨੇ ਦੀ ਬੱਚੀ ਸਮੇਤ 5 ਝੁਲਸੇ
Monday, Nov 23, 2020 - 11:53 PM (IST)
ਚੰਡੀਗੜ੍ਹ,(ਸੰਦੀਪ)- ਮਨੀਮਾਜਰਾ ਦੇ ਗੋਬਿੰਦਪੁਰਾ ਸਥਿਤ ਇਕ ਘਰ 'ਚ ਗੈਸ ਸਿਲੰਡਰ ਲੀਕ ਹੋਣ ਨਾਲ ਉਸ 'ਚ ਅਚਾਨਕ ਅੱਗ ਭੜਕ ਗਈ। ਇਸ ਦੌਰਾਨ 7 ਮਹੀਨੇ ਦੀ ਬੱਚੀ ਸਮੇਤ ਆਂਢ-ਗੁਆਂਢ ਦੇ 5 ਲੋਕ ਝੁਲਸ ਗਏ। ਬੱਚੀ ਦੀ ਹਾਲਤ ਨਾਜ਼ੁਕ ਹੋਣ ਦੇ ਚਲਦੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਦ ਕਿ ਹੋਰਾਂ ਨੂੰ ਇਲਾਜ ਤੋਂ ਬਾਅਦ ਮਨੀਮਾਜਰਾ ਦੇ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਾਦਸਾ ਉਸ ਸਮੇਂ ਹੋਇਆ, ਜਦੋਂ ਉੱਥੇ ਹੀ ਰਹਿਣ ਵਾਲਾ ਅਨੀਸ਼ ਘਰ ਦੇ ਗੈਸ ਸਿਲੰਡਰ ਦੀ ਸੀਲ ਲੀਕ ਹੋਣ ਦੇ ਚਲਦੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਸਮੇਂ ਸਿਲੰਡਰ ਦੀ ਸੀਲ ਦੀ ਪਿਨ ਅਚਾਨਕ ਬਾਹਰ ਆਉਣ ਨਾਲ ਗੈਸ ਲੀਕ ਹੋ ਗਈ। ਮਨੀਮਾਜਰਾ ਥਾਣਾ ਇੰਚਾਰਜ ਨੀਰਜ ਸਰਨਾ ਅਨੁਸਾਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਦਦ ਨੂੰ ਆਏ ਅਤੇ ਲਪਟਾਂ ਦੀ ਚਪੇਟ 'ਚ ਆ ਗਏ
ਗੋਬਿੰਦਪੁਰਾ ਦੇ ਅਨੀਸ਼ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਗੈਸ ਸਿਲੰਡਰ ਬਦਲ ਰਿਹਾ ਸੀ। ਉਸ ਨੇ ਦੇਖਿਆ ਕਿ ਨਵੇਂ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਰਹੀ ਹੈ। ਇਸ 'ਤੇ ਉਸ ਨੇ ਸੀਲ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਬਸ ਇਸ ਦੌਰਾਨ ਸਿਲੰਡਰ ਵਿਚੋਂ ਗੈਸ ਪੂਰੇ ਪ੍ਰੈਸ਼ਰ ਨਾਲ ਲੀਕ ਹੋਣ ਲੱਗੀ, ਉੱਥੇ ਇਕ ਧਮਾਕੇ ਨਾਲ ਹੀ ਅੱਗ ਦੀਆਂ ਲਪਟਾਂ ਉੱਠੀ। ਅੱਗ ਦੀਆਂ ਲਪਟਾਂ ਦੀ ਚਪੇਟ ਵਿਚ ਆਉਣ ਨਾਲ ਅਨੀਸ਼ ਦੇ ਹੱਥ-ਪੈਰ ਅਤੇ ਮੁੰਹ ਝੁਲਸ ਗਿਆ। ਅਨੀਸ਼ ਦੇ ਚੀਕਣ 'ਤੇ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਸਲਮਾਨ ਨੇ ਤੁਰੰਤ ਆਪਣੇ ਇਕ ਬੋਰੀ ਲਈ ਅਤੇ ਸਿਲੰਡਰ 'ਤੇ ਪਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਵੀ ਅੱਗ ਦੀਆਂ ਲਪਟਾਂ ਦੀ ਲਪੇਟ ਵਿਚ ਆ ਕੇ ਝੁਲਸ ਗਿਆ। ਅੱਗ ਆਸਪਾਸ ਦੇ ਕਮਰਆਿਂ ਵਿਚ ਵੀ ਫੈਲ ਗਈ, ਉੱਥੇ ਇਕ ਬੈੱਡ 'ਤੇ ਪਈ ਸਿਰਫ਼ 7 ਮਹੀਨੇ ਦੀ ਰਮਨੀ ਵੀ ਲਪਟਾਂ ਦੀ ਲਪੇਟ ਵਿਚ ਆ ਕੇ ਝੁਲਸ ਗਈ। ਰਮਨੀ ਦੇ ਮੱਥੇ ਅਤੇ ਮੂੰਹ 'ਤੇ ਅੱਗ ਲੱਗਣ ਨਾਲ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੁਆਂਢੀ ਵਰੁਣ, ਬਿਲਾਲ ਵੀ ਮਦਦ ਲਈ ਆਏ ਅਤੇ ਅੱਗ ਵਿਚ ਝੁਲਸ ਗਏ। ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾ ਕੇ ਇਸ ਗੱਲ ਦੀ ਸੂਚਨਾ ਦਮਕਲ ਅਤੇ ਪੁਲਸ ਵਿਭਾਗ ਨੂੰ ਦਿੱਤੀ ਗਈ। ਹਾਦਸੇ ਵਿਚ ਅਨੀਸ਼ ਦੇ ਘਰ ਦਾ ਦਾ ਸਾਰਾ ਸਾਮਾਨ ਅੱਗ ਵਿਚ ਜਲ ਗਿਆ।