GNA ਯੂਨੀਵਰਸਿਟੀ ਵਿਖੇ ਸਾਈਕਲਿੰਗ ਮੈਰਾਥਨ 2023 ਦਾ ਹੋਇਆ ਸ਼ਾਨਦਾਰ ਆਯੋਜਨ

Wednesday, Mar 15, 2023 - 01:15 PM (IST)

ਫਗਵਾੜਾ (ਜਲੋਟਾ) : ਜੀ. ਐੱਨ. ਏ.  ਯੂਨੀਵਰਸਿਟੀ ਵਿਖੇ ਸਾਈਕਲਿੰਗ ਮੈਰਾਥਨ 2023 ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਹੈ। ਇਸ ਮੈਰਾਥਨ ਦੇ ਆਯੋਜਨ ਦਾ ਉਦੇਸ਼ ਲੋਕਾਂ ਨੂੰ ਸਾਈਕਲਿੰਗ ਦੇ ਫਾਇਦੇ ਬਾਰੇ ਜਾਗਰੂਕ ਕਰਨਾ ਸੀ। ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਜਸਪ੍ਰੀਤ ਸਿੰਘ ਡੀ.ਐੱਸ.ਪੀ. ਫਗਵਾੜਾ ਸਨ। ਸਮਾਗਮ ਦੀ ਸ਼ੁਰੂਆਤ ਸ਼ਾਨਦਾਰ ਉਦਘਾਟਨ ਦੇ ਨਾਲ ਕੁਝ ਉਤਸ਼ਾਹੀ ਸੰਗੀਤ ਨੰਬਰਾਂ ’ਤੇ ਇੱਕ ਵਾਰਮ ਅੱਪ ਸੈਸ਼ਨ ਨਾਲ ਹੋਈ। ਰੈਲੀ ਦੀ ਸ਼ੁਰੂਆਤ ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਗੁਰਦੀਪ ਸਿੰਘ ਸਿਹਰਾ, ਪ੍ਰੋ. ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਡਿਪਟੀ ਰਜਿਸਟਰਾਰ ਕੁਨਾਲ ਬੈਂਸ, ਡੀਨ ਅਕਾਦਮਿਕ-ਡਾ. ਮੋਨਿਕਾ ਹੰਸਪਾਲ, ਡਾ. ਸਮੀਰ ਵਰਮਾ-ਡੀਨ ਜੀ.ਐੱਨ.ਏ. ਬਿਜ਼ਨੈਸ ਸਕੂਲ, ਡਾ. ਵਿਕਰਾਂਤ ਸ਼ਰਮਾ ਡੀਨ ਸੇਡਾ-ਈ, ਸੀ.ਆਰ ਤ੍ਰਿਪਾਠੀ ਡੀਨ ਸੇਡਾ-ਡੀ, ਡਾ. ਦੀਪਕ ਕੁਮਾਰ ਡੀਨ ਐੱਫ.ਓ.ਐੱਚ. ਸਮੇਤ ਸਾਂਝੇ ਤੌਰ ’ਤੇ ਕੀਤੀ ਗਈ। ਸਾਈਕਲ ਮੈਰਾਥਨ ’ਚ ਲਗਭਗ 85 ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਜਨਤੰਕ ਤੌਰ ‘‘ਸਿਹਤਮੰਦ ਰਹਿਣ ਅਤੇ ਸਾਰੀ ਜ਼ਿੰਦਗੀ ਲਈ ਫਿੱਟ ਰਹਿਣ ਲਈ’’ ਸਭ ਨੂੰ ਸੁਨਿਹਾ ਦਿਤਾ। ਮੈਰਾਥਨ ਲਈ ਮੁੱਖ ਭਾਗੀਦਾਰ ਫਿੱਟਨੈੱਸ ਫ੍ਰੀਕ, ਸਾਈਕਲ ਸਵਾਰ ਅਤੇ ਹੋਰ ਬਹੁਤ ਸਾਰੇ ਲੋਕ ਸਨ ਜੋ ਪੂਰੇ ਫਗਵਾੜਾ ਸ਼ਹਿਰ ਵਿੱਚ ਸਾਈਕਲ ਚਲਾਉਂਦੇ ਹਨ। ਇਸ ਮੈਰਾਥਨ ਨੇ ਫਗਵਾੜਾ ਸ਼ਹਿਰ ਦੇ ਕੁੱਲ 35 ਕਿਲੋਮੀਟਰ ਨੂੰ ਕਵਰ ਕੀਤਾ ਅਤੇ 11 ਥਾਵਾਂ ਨੂੰ ਕਵਰ ਕੀਤਾ। ਮੈਰਾਥਨ ਦੀ ਸ਼ੁਰੂਆਤ ਜੀ. ਐੱਨ. ਏ.  ਯੂਨੀਵਰਸਿਟੀ ਦੇ ਹਰੇ ਭਰੇ ਕੈਂਪਸ ਤੋਂ ਹਵੇਲੀ ਤੱਕ ਪਹੁੰਚ ਕੇ ਅੰਤ ’ਚ ਵਾਪਸ  ਜੀ. ਐੱਨ. ਏ.  ਯੂਨੀਵਰਸਿਟੀ ਪਰਤ ਕੇ ਹੋਈ।

PunjabKesari

ਜੀ. ਐੱਨ. ਏ. ਯੂਨੀਵਰਸਿਟੀ ਨੇ ਸਾਈਕਲਿੰਗ ਭਾਈਚਾਰੇ ਵਲੋਂ ਪਾਏ ਗਏ ਸ਼ਾਨਦਾਰ ਯੋਗਦਾਨ ਲਈ ਵੱਖ-ਵੱਖ ਸਾਈਕਲਿੰਗ ਕਲੱਬਾਂ ਜਿਨ੍ਹਾਂ ’ਚ ਫਗਵਾੜਾ ਪੈਡਲਰਜ਼ ਕਲੱਬ, ਹਾਕ ਰਾਈਡਰਜ਼ ਜਲੰਧਰ ਕਲੱਬ, ਫਿੱਟ ਬਾਈਕਰਜ਼ ਕਲੱਬ ਹੁਸ਼ਿਆਰਪੁਰ, ਪਟਿਆਲਾ ਪੈਡਲਰਜ਼ ਕਲੱਬ ਅਤੇ ਜੇਬੀਸੀ ਬਾਈਕਿੰਗ ਕਲੱਬ ਜਲੰਧਰ ਨੂੰ ਸਨਮਾਨਿਤ ਕੀਤਾ। ਇਸ ਮੈਰਾਥਨ ਦੌੜ ’ਚ ਜੇਤੂ ਰਹੇ ਏਕਮਪ੍ਰੀਤ ਸਿੰਘ ਨੂੰ 11000/- ਰੁਪਏ ਦਾ ਚੈੱਕ, ਦੂਜੇ ਸਥਾਨ ’ਤੇ ਰਹੇ ਅਨਵਪੁਰੀ ਨੂੰ 5100/- ਰੁਪਏ ਦਾ ਚੈੱਕ ਅਤੇ ਤੀਜੇ ਰੈਂਕ ਹਾਸਲ ਕਰਨ ਵਾਲੇ ਗਗਨਦੀਪ ਕੁਮਾਰ ਨੂੰ 3100/- ਰੁਪਏ ਦਾ ਨਕਦ ਇਨਾਮ ਦਿਤਾ ਗਿਆ। ਇਸ ਮੌਕੇ ਜੀ. ਐੱਨ. ਏ. ਦੇ ਪ੍ਰੋ-ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਕਿਹਾ,‘‘ਆਓ, ਪੰਜਾਬ ਨੂੰ ਤੰਦਰੁਸਤੀ ਪੱਖੋਂ ਚੁਸਤ ਅਤੇ ਬਿਹਤਰੀਨ ਬਣਾਉਣ ਲਈ ਸਾਰੇ ਮਿਲ ਕੇ ਉਪਰਾਲੇ ਕਰੀਏ। ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਸਾਈਕਲਿੰਗ ਕਰਨਾ ਸਹਿਤ ਲਈ ਫਾਇਦੇਮੰਦ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਹ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ।’’ 

PunjabKesari
ਸਮਾਗਮ ਦੇ ਮੁੱਖ ਮਹਿਮਾਨ ਫਗਵਾੜਾ ਦੇ ਡੀ.ਐੱਸ.ਪੀ. ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਜੀ. ਐੱਨ. ਏ.  ਯੂਨੀਵਰਸਿਟੀ ਵੱਲੋਂ ਨੌਜਵਾਨਾਂ ਵਿੱਚ ਚੰਗੀ ਸਿਹਤ ਸਬੰਧੀ ਉਤਸਾਹ ਪੈਦਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਨ ਅਤੇ ਆਸ ਰਖਦੇ ਹਨ ਕਿ ਇਹੋ ਜਿਹੇ ਉਪਰਾਲੇ ਅੱਗੇ ਵੀ ਹੁੰਦੇ ਰਹਿਣਗੇ।
 


Anuradha

Content Editor

Related News