ਜ਼ਮੀਨ ਤੋਂ ਸੱਖਣਾ ਲਵਪ੍ਰੀਤ ਸਿੰਘ ਸਾਈਕਲ ’ਤੇ ਪੁੱਜਿਆ ਦਿੱਲੀ ਬਾਰਡਰ ’ਤੇ
Sunday, Jan 10, 2021 - 12:39 PM (IST)
ਜ਼ੀਰਾ (ਅਕਾਲੀਆਂਵਾਲਾ): ਪਿੰਡ ਸਨ੍ਹੇਰ ਦੇ ਲਵਪ੍ਰੀਤ ਸਿੰਘ ਜਿਸ ਕੋਲ ਜ਼ਮੀਨ ਜਾਇਦਾਦ ਨਹੀਂ ਹੈ ਪਰ ਉਸ ਨੇ ਆਪਣੀ ਜ਼ਮੀਰ ਨੂੰ ਜਾਗਦਿਆਂ ਰੱਖਿਆ ਅਤੇ ਕਿਸਾਨੀ ਅੰਦੋਲਨ ਦੇ ਨਾਲ ਪ੍ਰੀਤ ਹੋਣ ਦਾ ਅਹਿਸਾਸ ਕਰਵਾ ਦਿੱਤਾ। ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਇਹ ਨੌਜਵਾਨ ਬੇਸ਼ੱਕ ਜ਼ਮੀਨ ਤੋਂ ਸੱਖਣਾ ਹੈ ਪਰ ਉਸ ਨੇ ਜੋ ਸਾਈਕਲ ’ਤੇ ਲਗਭਗ 380 ਕਿਲੋਮੀਟਰ ਸਾਇਕਲ ਚਲਾ ਕੇ 48 ਘੰਟੇ ’ਚ ਟਿਕਰੀ ਬਾਰਡਰ ਦਿੱਲੀ ਵਿਖੇ ਪਹੁੰਚ ਕੇ ਜਿਥੇ ਕਮਾਲ ਕੀਤੀ ਉਥੇ ਇਹ ਨੌਜਵਾਨ ਇਕ ਮਿਸਾਲ ਕਾਇਮ ਕਰ ਗਿਆ।
ਇਹ ਵੀ ਪੜ੍ਹੋ: ਰਾਜੋਆਣਾ ਸਬੰਧੀ ਸੁਖਬੀਰ ਬਾਦਲ ਦਾ ਵੱਡਾ ਬਿਆਨ, ਸਜ਼ਾ ਮੁਆਫ਼ੀ ਲਈ ਕੇਂਦਰ ਨੂੰ ਕੀਤੀ ਅਪੀਲ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਾਈ ਸਨ੍ਹੇਰ ਲੰਗੌਦੇਵਾ ਅਤੇ ਪੱਤੋ ਹੀਰਾ ਸਿੰਘ ਵਾਲਾ ਦੀ ਸੰਗਤ ਵੱਲੋਂ ਇਸ ਨੂੰ ਜਿੱਥੇ ਸਨਮਾਨਿਤ ਕੀਤਾ ਗਿਆ। ਉਥੇ ਇਸ ਦੀ ਭਾਵਨਾ ਨੂੰ ਦੇਖ ਕੇ ਜਿੱਥੇ ਲੋਕ ਸਲਾਮ ਕਰ ਰਹੇ ਹਨ ਉਥੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਘਵੀਰ ਸਿੰਘ ਸਨੇਰ ਬਲਾਕ ਸੰਮਤੀ ਮੈਂਬਰ ਜੀਰਾ, ਸੁਖਪਾਲ ਸਿੰਘ ਰਾਣਾ ,ਪਾਲ ਸਿੰਘ ਬਾਸੀ ਬਲਜੀਤ ਸਿੰਘ, ਅਮਰ ਸਿੰਘ,ਜਸਮੇਲ ਸਿੰਘ ,ਗਗਨ ਬਾਸੀ, ਜੋਬਨ ਸਰਾਂ, ਹਰਪ੍ਰੀਤ ਸਿੰਘ ਤੇ ਮੇਜਰ ਸਿੰਘ ਮੌਜੂਦ ਸਨ ਜਿਨ੍ਹਾਂ ਨੇ ਇਸ ਨੌਜਵਾਨ ਦਾ ਹੌਂਸਲਾ-ਅਫਜਾਈ ਕੀਤੀ।
ਇਹ ਵੀ ਪੜ੍ਹੋ: ਨਸ਼ੇੜੀ ਨੇ ਪਹਿਲਾਂ ਮਾਤਾ-ਪਿਤਾ ਨਾਲ ਕੀਤੀ ਕੁੱਟਮਾਰ ਫਿਰ ਪਵਿੱਤਰ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ