ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਕਰਨ ਦੀ ਸਥਿਤੀ ਸਪੱਸ਼ਟ ਕਰਨ ਲਈ ਕੇਂਦਰੀ ਮੰਤਰੀ ਨੂੰ ਮਿਲੇ ਸਾਈਬੋ ਪ੍ਰਧਾਨ

06/17/2021 8:17:23 PM

ਲੁਧਿਆਣਾ(ਵਿੱਕੀ)- ਪਹਿਲਾਂ ਤੋਂ ਹੀ ਨਿਰਧਾਰਤ ਮਿਤੀ 28 ਜੂਨ ਨੂੰ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਨੂੰ ਲੈ ਕੇ 11 ਦਿਨ ਪਹਿਲਾ ਵੀ ਉਲਝਣ ਵਾਲਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਸ਼੍ਰੀ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਵਲੋਂ ਨਿਧਾਰਿਤ ਮਿਤੀ ਨੂੰ ਯਾਤਰਾ ਸ਼ੁਰੂ ਕਰਨ ਨੂੰ ਲੈ ਕੇ ਹਾਲੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਬੋਰਡ ਦੀ ਇਸ ਲਾਪ੍ਰਵਾਹੀ ਦੇ ਚੱਲਦੇ ਯਾਤਰਾ 'ਚ ਜਾਣ ਵਾਲੇ ਸ਼ਿਵ ਭਗਤਾਂ 'ਚ ਵੀ ਉਲਝਣ ਦੀ ਸਥਿਤੀ ਬਣੀ ਹੋਈ ਹੈ। ਇਸੇ ਸਥਿਤੀ ਨੂੰ ਖ਼ਤਮ ਕਰਨ ਦੀ ਮੰਗ ਦੇ ਚੱਲਦਿਆਂ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੋਨਾਈਜ਼ੇਸ਼ਨ (ਸਾਈਬੋ) ਦੇ ਪ੍ਰਧਾਨ ਰਾਜਨ ਕਪੂਰ ਨੇ ਪਿਛਲੇ ਦਿਨੀਂ ਕੇਂਦਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭੰਡਾਰਾ ਕਮੇਟੀਆਂ ਅਤੇ ਸ਼ਿਵ ਭਗਤਾਂ ਦੀ ਮਨ ਦੀ ਗੱਲ ਉਨ੍ਹਾਂ ਨਾਲ ਸਾਂਝੀ ਕੀਤੀ। 

ਕਪੂਰ ਨੇ ਦੱਸਿਆ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਬੋਰਡ ਦੁਆਰਾ ਯਾਤਰਾ ਦੀ ਰਜਿਸਟ੍ਰੇਸ਼ਨ ਵੀ ਬੰਦ ਕਰ ਦਿੱਤੀ ਗਈ ਸੀ, ਬੋਰਡ ਦੁਆਰਾ ਹਾਲੇ ਤਕ ਰਜਿਸਟ੍ਰੇਸ਼ਨ ਨਹੀਂ ਖੋਲੀ ਗਈ ਹੈ ਅਤੇ ਹੁਣ ਯਾਤਰਾ ਖੋਲ੍ਹਣ ਨੂੰ ਲੈ ਕੇ ਵੱਖ-ਵੱਖ ਖ਼ਬਰਾਂ ਆ ਰਹੀਆਂ ਹਨ। ਇਸੇ ਦੌਰਾਨ ਬੋਰਡ ਨੇ ਭੰਡਾਰਾ ਲਗਵਾਉਣ ਵਾਲੀ ਸੰਸਥਾਵਾਂ ਨੂੰ ਭੰਡਾਰੇ ਦੀ ਇਜਾਜ਼ਤ ਲੈਣ ਲਈ ਪੱਤਰ ਭੇਜੇ ਹਨ। ਇਨ੍ਹਾਂ ਸਾਰੀਆਂ ਗਤੀਵਿਧੀਆਂ ਦੇ ਵਿਚਕਾਰ ਯਾਤਰਾ ਸ਼ੁਰੂ ਹੋਣ ਨੂੰ ਲੈ ਕੇ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਹੋਈ ਹੈ। 
 


Bharat Thapa

Content Editor

Related News