ਆਨਲਾਈਨ ਵੀਡੀਓ ਦੇਖਣ ਵਾਲੇ ਹੋ ਜਾਣ Alert, ਸਾਈਬਰ ਠੱਗਾਂ ਨੇ ਲੱਭਿਆ ਲੋਕਾਂ ਦੀ ਸੋਚ ਤੋਂ ਪਰ੍ਹੇ ਦਾ ਤਰੀਕਾ

Wednesday, Apr 12, 2023 - 02:09 PM (IST)

ਲੁਧਿਆਣਾ : ਸਾਈਬਰ ਠੱਗਾਂ ਵੱਲੋਂ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ, ਜਿਸ ਨਾਲ ਕਿਸੇ ਨੂੰ ਠੱਗੀ ਦਾ ਪਤਾ ਨਾ ਲੱਗ ਸਕੇ। ਹੁਣ ਇਨ੍ਹਾਂ ਠੱਗਾਂ ਨੇ ਇਕ ਨਵਾਂ ਤਰੀਕਾ ਲੱਭਿਆ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਜਾਣਕਾਰੀ ਮੁਤਾਬਕ ਇਨ੍ਹਾਂ ਠੱਗਾਂ ਨੇ ਇੰਟਰਨੈੱਟ 'ਤੇ ਨਵੇਂ ਲਿੰਕ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਿਵੇਂ ਹੀ ਇਨ੍ਹਾਂ ਲਿੰਕਾਂ ਨੂੰ ਕਲਿੱਕ ਕੀਤਾ ਜਾਂਦਾ ਹੈ ਤਾਂ ਮੋਬਾਇਲ ਦਾ ਸਿਸਟਮ ਹੈਕ ਹੋ ਜਾਂਦਾ ਹੈ। ਇਸ ਤੋਂ ਬਾਅਦ ਮੋਬਾਇਲ ਦਾ ਸਾਰਾ ਡਾਟਾ ਅਤੇ ਪੈਸੇ ਇਨ੍ਹਾਂ ਠੱਗਾਂ ਦੇ ਹੱਥ ਲੱਗ ਜਾਂਦੇ ਹਨ। ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਪੁਲਸ ਕੋਲ ਪਹੁੰਚ ਰਹੀਆਂ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪਾਵਰਕਾਮ ਦੀ ਕਿਸਾਨਾਂ ਨੂੰ ਖ਼ਾਸ ਅਪੀਲ

ਦੱਸਿਆ ਜਾ ਰਿਹਾ ਹੈ ਕਿ ਜਦੋਂ ਵੀ ਲੋਕ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ ਅਤੇ ਕੋਈ ਵੀਡੀਓ ਦੇਖਦੇ ਹਨ ਤਾਂ ਉਸ 'ਚ ਐਡ ਆ ਜਾਂਦੀ ਹੈ। ਉਸ ਵੇਲੇ ਉਸ ਐਡ ਨੂੰ ਸਕਿੱਪ ਕਰਨ ਦੀ ਆਪਸ਼ਨ ਆ ਜਾਂਦੀ ਹੈ। ਇਸ 'ਚ ਵੀ ਸਾਈਬਰ ਠੱਗਾਂ ਨੇ ਟੈਕਨੀਕਲ ਤਰੀਕਿਆਂ ਨਾਲ ਠੱਗੀ ਦਾ ਲਿੰਕ ਸੈੱਟ ਕੀਤਾ ਹੁੰਦਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਸਾਬਕਾ CM ਚਰਨਜੀਤ ਚੰਨੀ, ਦਿੱਤਾ ਨਿੱਜੀ ਕਾਰਨਾਂ ਦਾ ਹਵਾਲਾ

ਜਿਵੇਂ ਹੀ ਲੋਕ ਸਕਿੱਪ ਦਾ ਬਟਨ ਦਬਾਉਂਦੇ ਹਨ ਤਾਂ ਉਨ੍ਹਾਂ ਦਾ ਫੋਨ ਰਿਮੋਟ ਸਿਸਟਮ 'ਤੇ ਚਲਾ ਜਾਂਦਾ ਹੈ ਅਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਹੀ ਨਹੀਂ, ਪਾਪ ਅਪ ਬੰਦ ਜਾਂ ਚਲਾਏ ਰੱਖਣ ਦੀ ਆਪਸ਼ਨ 'ਚ ਵੀ ਠੱਗੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਅਜਿਹੀ ਠੱਗੀ ਤੋਂ ਬਚਣ ਲਈ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 2 ਮਹੀਨਿਆਂ 'ਚ ਲੁਧਿਆਣਾ ਦੇ 55 ਦੇ ਕਰੀਬ ਲੋਕ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News