ਸਾਈਬਰ ਕ੍ਰਾਈਮ ਪੰਜਾਬ ਦੇ ਨਿਰਦੇਸ਼ : ਫ਼ੇਸਬੁੱਕ ਆਈ.ਡੀ. ’ਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੇ ’ਤੇ ਮੁਕਦਮਾ ਦਰਜ

10/26/2021 5:53:34 PM

ਫ਼ਰੀਦਕੋਟ (ਰਾਜਨ) : ਸਹਾਇਕ ਇੰਸਪੈਕਟਰ ਜਰਨਲ ਆਫ਼ ਸਾਈਬਰ ਕਰਾਇਮ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ’ਤੇ ਫ਼ੇਸਬੁੱਕ ਅਕਾਊਂਟ ’ਤੇ ਇੱਕ ਮੁੰਡੇ ਦੀਆਂ ਅਸ਼ਲੀਲ ਵੀਡੀਓ ਪੋਸਟ ਕਰਨ ’ਤੇ ਜ਼ਿਲ੍ਹੇ ਦੇ ਪਿੰਡ ਮਾਨੀ ਸਿੰਘ ਵਾਲਾ (ਸਾਦਿਕ) ਨਿਵਾਸੀ ਨੌਜਵਾਨ ’ਤੇ ਜ਼ਿਲ੍ਹਾ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਹਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਾਨੀ ਸਿੰਘ ਵਾਲਾ ’ਤੇ ਇਹ ਦੋਸ਼ ਹੈ ਕਿ ਇਸਨੇ ਆਪਣੀ ਫ਼ੇਸਬੁੱਕ ਆਈ.ਡੀ. ਤੋਂ ਬੀਤੀ 12 ਮਈ 2020 ਨੂੰ 4 ਵੱਜ ਕੇ 8 ਮਿੰਟ 18 ਸੈਕਿੰਡ ’ਤੇ ਇੱਕ ਮੁੰਡੇ ਦੀ ਫੋਟੋ ਅਤੇ 8 ਅਸ਼ਲੀਲ ਵੀਡੀਓ ਅੱਪਲੋਡ ਕੀਤੀਆਂ। ਅਸ਼ਲੀਲ ਵੀਡੀਓ ਪੋਸਟ ਕਰਨ ਸਮੇਂ ਲੋਕੇਸ਼ਨ ਪਿੰਡ ਸਾਦਿਕ ਥਾਣਾ ਸਾਦਿਕ ਜ਼ਿਲ੍ਹਾ ਫ਼ਰੀਦਕੋਟ ਦੀ ਸੀ। ਇੰਸਪੈਕਟਰ ਜਰਨਲ ਆਫ਼ ਪੁਲਸ ਸਾਈਬਰ ਕਰਾਇਮ ਸੈੱਲ ਪੰਜਾਬ ਅਨੁਸਾਰ ਦੋਸ਼ੀ ਹਰਜਿੰਦਰ ਸਿੰਘ ਨੇ ਆਪਣੇ ਮੋਬਾਇਲ ਨੰਬਰ ਤੋਂ ਇੰਟਰਨੈੱਟ ਦੀ ਵਰਤੋਂ  ਆਪਣੀ ਫ਼ੇਸਬੁੱਕ ਆਈ. ਡੀ. ਰਾਹੀਂ ਚਾਈਲਡ ਪੋਰਨੋਗ੍ਰਾਫੀ ਸਬੰਧੀ ਵੀਡੀਓ ਪੋਸਟ ਕਰਕੇ ਧਾਰਾ 67-ਬੀ ਆਈ. ਟੀ. ਐਕਟ 2000 ਅਧੀਨ  ਜ਼ੁਰਮ ਕੀਤਾ ਹੈ।

ਇਹ ਵੀ ਪੜ੍ਹੋ : ਕੈਨੇਡੀਅਨ ਕੁੜੀ ਦੇ ਚੱਕਰਾਂ ’ਚ ਫਸਿਆ ਮੁੰਡਾ, ਉਹ ਹੋਇਆ ਜੋ ਸੋਚਿਆ ਨਾ ਸੀ

ਇਸ ਮਾਮਲੇ ਵਿੱਚ ਐੱਸ. ਪੀ. (ਡੀ) ਫ਼ਰੀਦਕੋਟ ਵੱਲੋਂ ਪੜਤਾਲ ਕਰਨ ਉਪਰੰਤ ਜ਼ਿਲ੍ਹਾ ਅਟਾਰਨੀ ਲੀਗਲ ਦੀ ਰਾਏ ਲੈਣ ਉਪਰੰਤ ਦਿੱਤੇ ਗਏ ਦਿਸ਼ਾ-ਨਿਰਦੇਸ਼ ’ਤੇ ਦੋਸ਼ੀ ਹਰਜਿੰਦਰ ਸਿੰਘ ’ਤੇ ਮੁਕੱਦਮਾ ਨੰਬਰ 96 ਦਰਜ ਕਰ ਲਿਆ ਗਿਆ ਹੈ ਜਦਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ।

ਇਹ ਵੀ ਪੜ੍ਹੋ : ਵੱਡਾ ਸਵਾਲ : ਕਾਂਗਰਸ ’ਚੋਂ ਕੌਣ ਬਣੇਗਾ ਕੈਪਟਨ ਦੀ ਨਵੀਂ ਪਾਰਟੀ ਦਾ ਹਿੱਸਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News