ਸੋਨਾ ਤਸਕਰੀ ਦਾ ਮਾਮਲਾ : ਖੰਨਾ 'ਚ ਕਸਟਮ ਵਿਭਾਗ ਦੀ ਟੀਮ ਨੇ ਵਿਅਕਤੀ ਦੇ ਘਰ ਮਾਰਿਆ ਛਾਪਾ
Saturday, Mar 04, 2023 - 01:01 PM (IST)
ਖੰਨਾ (ਵਿਪਨ) : ਦੁਬਈ ਤੋਂ ਭਾਰਤ 'ਚ ਸੋਨਾ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਕਸਟਮ ਵਿਭਾਗ ਦੀਆਂ ਟੀਮਾਂ ਨੇ ਖੰਨਾ ਦੀ ਗੁਰਬਚਨ ਕਾਲੋਨੀ ਵਿਖੇ ਛਾਪੇਮਾਰੀ ਕੀਤੀ। ਸਹਾਇਕ ਕਮਿਸ਼ਨਰ ਮੀਨਾ ਸ਼ਰਮਾ ਦੀ ਅਗਵਾਈ ਹੇਠ ਇਹ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਖੰਨਾ ਦੇ ਰਹਿਣ ਵਾਲਾ ਸੂਰਜ ਨਾਂ ਦਾ ਵਿਅਕਤੀ ਰੇਹੜੀ ਚਲਾਉਂਦਾ ਹੈ।
ਇਹ ਵੀ ਪੜ੍ਹੋ : ਸਪਾ ਸੈਂਟਰ ਅੰਦਰ ਮਸਾਜ ਦੀ ਆੜ 'ਚ ਗੰਦਾ ਕੰਮ, ਬੰਦ ਕਮਰੇ 'ਚ ਲੱਗਦੀ ਸੀ ਜਿਸਮ ਦੀ ਬੋਲੀ (ਤਸਵੀਰਾਂ)
ਸੂਰਜ 22 ਫਰਵਰੀ ਨੂੰ ਦੁਬਈ ਗਿਆ ਸੀ, ਜਿਸ ਦਾ ਸਬੰਧ ਸੋਨਾ ਤਸਕਰੀ ਨਾਲ ਦੱਸਿਆ ਜਾ ਰਿਹਾ ਹੈ। ਟੀਮ ਨੇ ਸੂਰਜ ਦੇ ਘਰ ਛਾਪੇਮਾਰੀ ਕੀਤੀ। ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਵੀ ਕਸਟਮ ਵਿਭਾਗ ਨੇ ਸੋਨਾ ਤਸਕਰੀ ਮਾਮਲੇ 'ਚ ਖੰਨਾ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸੂਰਜ ਦੀ ਪਤਨੀ ਕੋਮਲ ਨੇ ਕਿਹਾ ਕਿ ਉਸ ਦਾ ਪਤੀ ਸੂਰਜ 22 ਫਰਵਰੀ ਨੂੰ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਦੇ ਦੋਸਤ ਦਾ ਯੂ. ਪੀ. 'ਚ ਵਿਆਹ ਹੈ ਅਤੇ ਆਪਣੇ ਦੋਸਤ ਦੇ ਵਿਆਹ 'ਚ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਕਲੌਤੇ ਪੁੱਤ ਨੂੰ ਜਹਾਜ਼ ਚੜ੍ਹਾਉਣ ਦੀ ਤਿਆਰੀ ਕਰ ਰਹੇ ਸੀ ਮਾਪੇ, ਵਿਹੜੇ 'ਚ ਵਿੱਛ ਗਏ ਮੌਤ ਦੇ ਸੱਥਰ
ਪਤਨੀ ਨੇ ਦੱਸਿਆ ਕਿ ਸੂਰਜ ਨਾਲ ਉਸ ਦੀ ਵਟਸਐਪ 'ਤੇ ਗੱਲ ਹੁੰਦੀ ਸੀ ਪਰ ਹੁਣ 2 ਦਿਨਾਂ ਤੋਂ ਉਸ ਦਾ ਫੋਨ ਸਵਿੱਚ ਆਫ਼ ਆ ਰਿਹਾ ਹੈ। ਸੂਰਜ ਦੇ ਘਰ ਅੱਜ ਛਾਪੇਮਾਰੀ ਕੀਤੀ ਗਈ। ਉਸ ਦੀ ਪਤਨੀ ਕੋਮਲ ਨੇ ਕਿਹਾ ਕਿ ਅਫ਼ਸਰ ਉਨ੍ਹਾਂ ਨੂੰ ਕੁਝ ਨਹੀਂ ਦੱਸ ਕੇ ਗਏ। ਸੂਰਜ ਦੇ ਸਾਲੇ ਮਨੀਸ਼ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁੱਝ ਵੀ ਨਹੀਂ ਪਤਾ ਹੈ। ਦੂਜੇ ਪਾਸੇ ਕਸਟਮ ਵਿਭਾਗ ਦੇ ਅਧਿਕਾਰੀ ਕੈਮਰੇ ਸਾਹਮਣੇ ਭੱਜਦੇ ਨਜ਼ਰ ਆਏ ਅਤੇ ਉਨ੍ਹਾਂ ਨੇ ਕੋਈ ਖ਼ੁਲਾਸਾ ਨਹੀਂ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ