ਮਿੱਲ ’ਚ ਕੰਮ ਕਰਦੇ ਵਰਕਰ ਦੀ ਕਰੰਟ ਲੱਗਣ ਕਾਰਨ ਮੌਤ

Friday, Aug 31, 2018 - 12:10 AM (IST)

ਮਿੱਲ ’ਚ ਕੰਮ ਕਰਦੇ ਵਰਕਰ ਦੀ ਕਰੰਟ ਲੱਗਣ ਕਾਰਨ ਮੌਤ

ਸੈਲਾ ਖੁਰਦ,   (ਅਰੋਡ਼ਾ)-  ਕੁਆਟਮ ਪੇਪਰ ਮਿੱਲ ’ਚ ਇਕ ਵਰਕਰ ਦੀ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਤਰਸੇਮ ਸਿੰਘ ਉਰਫ ਸੇਮੀ ਪੁੱਤਰ ਭਗਤ ਸਿੰਘ ਵਾਸੀ ਪਿੰਡ ਜੱਸੋਵਾਲ, ਜੋ ਸਥਾਨਕ ਪੇਪਰ ਮਿੱਲ ’ਚ ਕੰਮ ਕਰਦਾ ਸੀ, ਅੱਜ ਸਵੇਰੇ 9 ਵਜੇ ਡਿਊਟੀ ਆਇਆ ਤੇ ਬਾਅਦ ਦੁਪਹਿਰ ਉਸ ਨੂੰ ਅਚਾਨਕ ਕਰੰਟ ਲੱਗ ਗਿਆ । ਮਿੱਲ ਪ੍ਰਬੰਧਕ ਉਸ ਨੂੰ ਨੇਡ਼ਲੇ ਚੈਰੀਟੇਬਲ ਹਸਪਤਾਲ ਲੈ ਗਏ ਪਰ ਉਸ ਦੀ ਮੌਤ ਹੋ ਚੁੱਕੀ ਸੀ। 
ਇਸ ਉਪਰੰਤ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋਡ਼ੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਭਾਤਪੁਰੀ ਤੇ ਹੋਰ ਇਲਾਕੇ ਦੇ ਵਿਅਕਤੀਆਂ ਦੀ ਮਿੱਲ ਪ੍ਰਬੰਧਕਾਂ ਨਾਲ ਬੈਠਕ ਹੋਈ ਜਿਸ ’ਚ ਮਿੱਲ ਪ੍ਰਬੰਧਕਾਂ ਨੇ ਮ੍ਰਿਤਕ ਤਰਸੇਮ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
 


Related News