ਜਿਨ੍ਹਾਂ ਨੂੰ ਕਰਫਿਊ ਪਾਸ ਮਿਲ ਚੁੱਕੇ ਹਨ, ਉਨ੍ਹਾਂ ਨਾਲ ਲੜਾਈ ਨਹੀਂ ਕਰੇਗਾ ‘ਕੋਰੋਨਾ’
Tuesday, Mar 31, 2020 - 09:24 AM (IST)
ਬਰਨਾਲਾ (ਵਿਵੇਕ ਸਿੰਧਵਾਨੀ) : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਨੇ 14 ਅਪਰੈਲ ਤੱਕ ਪੰਜਾਬ ਵਿਚ ਕਰਫਿਊ ਲਾਇਆ ਹੋਇਆ ਹੈ ਪਰ ਇਸ ਦੇ ਬਾਵਜੂਦ ਲੋਕ ਜਿੱਥੇ ਗਲੀਆਂ ਵਿਚ ਝੁੰਡ ਬਣਾ ਕੇ ਬੈਠ ਰਹੇ ਹਨ। ਬੱਚਿਆਂ ਦੀਆਂ ਟੋਲੀਆਂ ਕ੍ਰਿਕਟ ਖੇਡ ਰਹੀਆਂ ਹਨ, ਕੋਈ ਬੈਡਮਿੰਟਨ ਖੇਡ ਰਿਹਾ ਹੈ ਤੇ ਕੋਈ ਸਵੇਰੇ ਸੈਰ ਕਰਨ ਵਿਚ ਵਿਅਸਤ ਹੈ। ਲੋਕਾਂ ਨੂੰ ਕਰੋਨਾ ਮਹਾਂਮਾਰੀ ਬਾਰੇ ਅਜੇ ਕੁਝ ਜਾਂਦਾ ਪਤਾ ਨਹੀਂ ਹੈ। ਇੰਝ ਲੱਗਦਾ ਹੈ ਕਿ ਉਹ ਕਰੋਨਾ ਨੂੰ ਇਕ ਤਿਉਹਾਰ ਵਜੋਂ ਮਨਾ ਰਹੇ ਹਨ।ਭਾਵੇਂ ਪੁਲਸ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਸਮੇਂ ਸਮੇਂ ’ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਹ ਸਮਾਂ ਪਹਿਲਾਂ ਸਖਤੀ ਕੀਤੀ ਗਈ ਸੀ। ਜਿਵੇਂ ਹੀ ਪੁਲਸ ਦੀ ਗੱਡੀ ਸਾਈਡ ’ਤੇ ਹੁੰਦੀ ਹੈ ਲੋਕ ਮੁੜ ਕੇ ਸੜਕਾਂ ’ਤੇ ਆ ਜਾਂਦੇ ਹਨ। ਅਜਿਹਾ ਕਰਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸੋਸ਼ਲ ਮੀਡੀਆ ’ਤੇ ਵੱਖ-ਵੱਖ ਦੇਸ਼ਾਂ ਦੇਸ਼ਾਂ ਤੋਂ ਲੋਕਾਂ ਦੇ ਆਡੀਓ ਆ ਰਹੇ ਹਨ, ਜਿਸ ਵਿਚ ਉਹ ਇਸ ਕੋਰੋਨਾ ਮਹਾਂਮਾਰੀ ਦੀ ਭਿਆਨਕਤਾ ਬਾਰੇ ਦੱਸ ਰਹੇ ਹਨ। ਇਟਲੀ ਤੋਂ,ਚਾਈਨਾ ਤੋਂ, ਲੰਡਨ ਤੋਂ ਕਈ ਆਡੀਓ ਜਾ ਚੁੱਕੇ ਹਨ, ਜਿਸ ਵਿਚ ਕਰੋਨਾ ਮਹਾਂਵਾਰੀ ਦੀ ਭਿਆਨਕਤਾ ਬਾਰੇ ਦੱਸਿਆ ਗਿਆ ਪਰ ਲੋਕਾਂ ਨੂੰ ਅਜੇ ਵੀ ਇਸ ਦੀ ਸਮਝ ਨਹੀਂ ਆ ਰਹੀ। ਅੱਜ ਇਕ ਮੈਸੇਜ ਸੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਉਸ ਮੈਸੇਜ ’ਚ ਲਿਖਿਆ ਹੈ ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ !!!
ਪੜ੍ਹੋ ਇਹ ਵੀ ਖਬਰ - ‘ਗਵਾਚਿਆ ਗੁਰਬਖਸ਼’ ਨੂੰ ਲੱਭਣ ’ਚ ਖੁਦ ਹੀ ਉਲਝੀ ਪੰਜਾਬ ਸਰਕਾਰ
1. ਜਿਨ੍ਹਾਂ ਨੂੰ ਕਰਫਿਊ ਪਾਸ ਮਿਲ ਚੁੱਕੇ ਹਨ, ਉਨ੍ਹਾਂ ਨਾਲ ਕੋਰੋਨਾ ਲੜਾਈ ਨਹੀਂ ਕਰੇਗਾ। ਕਰਫਿਊ ਪਾਸ ਦੇਖ ਕੇ ਛੱਡ ਦੇਵੇਗਾ ।
2. ਸਵੇਰੇ ਛੇ ਵਜੇ ਤੋਂ ਸਵੇਰੇ ਨੌ ਵਜੇ ਤਕ ਕਰੋਨਾ ਦੇ ਸੌਣ ਦਾ ਟਾਈਮ ਹੁੰਦਾ ਹੈ। ਉਸ ਟਾਈਮ ਅਸੀਂ ਆਰਾਮ ਨਾਲ ਘੁੰਮ ਸਕਦੇ ਹਾਂ ਕੋਈ ਡਰਨ ਦੀ ਲੋੜ ਨਹੀਂ ।
3. ਜੋ ਕੋਰੋਨਾ ਚਾਈਨਾ ਤੋਂ ਆਇਆ ਹੈ, ਉਸ ਨੂੰ ਕ੍ਰਿਕਟ ਨਾਲ ਬਹੁਤ ਨਫਰਤ ਹੈ। ਇਸ ਲਈ ਕ੍ਰਿਕਟ ਖੇਡਣ ਵਾਲਿਆਂ ਦੇ ਕੋਲ ਜਾਣਾ ਉਸ ਨੂੰ ਬਿਲਕੁਲ ਨਹੀਂ ਪਸੰਦ ।
4. ਕੋਰੋਨਾ ਸਿਰਫ ਉਦੋਂ ਗੁੱਸੇ ਹੋ ਕੇ ਲੜਾਈ ਕਰਦਾ ਹੈ, ਜਦੋਂ ਬੰਦਾ ਦੂਜੇ ਮੁਹੱਲੇ ਵਿਚ ਜਾਂਦਾ ਹੈ। ਆਂਢ ਗੁਆਂਢ ਵਿਚ ਜਾ ਕੇ ਬਹਿਣ ’ਤੇ ਕੋਰੋਨਾ ਨੂੰ ਕੋਈ ਇਤਰਾਜ਼ ਨਹੀਂ ਹੈ ।
5. ਕੋਰੋਨਾ ਨੇ ਸ਼ਾਮੀ ਸਾਢੇ ਪੰਜ ਵਜੇ ਤੋਂ ਲੈ ਕੇ ਸੱਤ ਵਜੇ ਤੱਕ ਬੱਚਿਆਂ ਨੂੰ ਖੇਡਣ ਦੀ ਖੁੱਲ੍ਹ ਦਿੱਤੀ ਹੋਈ ਹੈ। ਉਹ ਵੇਲੇ ਕੋਰੋਨਾ ਹਮਲਾ ਨਹੀਂ ਕਰਦਾ ।
6. ਸਵੇਰੇ ਸਬਜ਼ੀ ਮੰਡੀ ਵਿਚ ਹੋਏ ਇਕੱਠ ਨੂੰ ਦੇਖ ਕੇ ਕੋਰੋਨਾ ਡਰ ਨਾਲ ਉੱਥੋਂ ਭੱਜ ਗਿਆ। ਕੋਰੋਨਾ ਵਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੀਹਦੇ ਚ ਜ਼ਿਆਦਾ ਗਰਮੀਆਂ ਹੈ ਆ ਕੇ ਕੱਲਾ ਕੱਲਾ ਲੜ ਲਵੇ। ਝੁੰਡ ਬਣਾ ਕੇ ਗਿੱਦੜ ਆਉਂਦੇ ਆਂ ਸ਼ੇਰ ਨਹੀਂ।
ਸੁਧਰ ਜਾਓ ਪੰਜਾਬਿਓ!
ਸਾਵਧਾਨੀ ਹਟੀ, ਦੁਰਘਟਨਾ ਘਟੀ
ਅਜੇ ਵੀ ਸਮਾਂ ਹੈ ਪੰਜਾਬੀਆਂ ਨੂੰ ਕਰਨਾ ਮਹਾਮਾਰੀ ਦੀ ਭਿਆਨਕਤਾ ਤੋਂ ਜਾਣੂ ਹੋ ਕੇ ਆਪਣਾ ਖਿਆਲ ਤੁਰੰਤ ਰੱਖਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਸਮਾਂ ਹੱਥੋਂ ਲੰਘ ਜਾਵੇ ਤੇ ਮੁੜ ਕੇ ਪਛਤਾਵੇ ਤੋਂ ਬਗੈਰ ਹੱਥ ਵਿਚ ਕੁਝ ਵੀ ਨਾ ਰਹੇ।