ਲੁਧਿਆਣਾ ''ਚ ''ਕਰਫ਼ਿਊ'' ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਹੋਣਗੇ ਲਾਗੂ

05/21/2021 3:55:40 PM

ਲੁਧਿਆਣਾ : ਲੁਧਿਆਣਾ 'ਚ ਕਰਫ਼ਿਊ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਕ ਜ਼ਿਲ੍ਹੇ 'ਚ ਲਾਏ ਜਾਣ ਵਾਲੇ ਕਰਫ਼ਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੇਂ ਹੁਕਮਾਂ ਮੁਤਾਬਕ 24 ਮਈ ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕਰਫ਼ਿਊ ਹੁਣ ਦੁਪਹਿਰ ਇਕ ਵਜੇ ਲਾਇਆ ਜਾਵੇਗਾ। ਇਸ ਦੌਰਾਨ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫ਼ਤਰ ਅਤੇ ਸਾਰੇ ਨਿੱਜੀ ਅਦਾਰਿਆਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫ਼ਿਊ ਤੋਂ ਛੋਟ ਹੋਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ 'ਬਲੈਕ ਫੰਗਸ' ਨੂੰ ਐਲਾਨਿਆ 'ਮਹਾਮਾਰੀ', ਜਾਰੀ ਕੀਤੀ ਨੋਟੀਫਿਕੇਸ਼ਨ

ਇਸ ਦੌਰਾਨ ਸਾਰੇ ਰੇਸਤਰਾਂ, ਕੈਫੇ, ਕਾਫ਼ੀ ਦੀਆਂ ਦੁਕਾਨਾਂ, ਫਾਸਟ ਫੂਡ ਆਊਟਲੈੱਟ, ਢਾਬਾ, ਬੇਕਰੀ, ਹਲਵਾਈ ਵਗੈਰਾ 'ਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ। ਖਰੀਦ ਕੇ ਸਮਾਨ ਲਿਜਾਣ ਦੀ ਮਨਜ਼ੂਰੀ ਉਪਰੋਕਤ ਸਮੇਂ ਮੁਤਾਬਕ 1 ਵਜੇ ਤੱਕ ਹੋਵੇਗੀ। ਪੱਕੇ ਹੋਏ ਭੋਜਨ ਦੀ ਹੋਮ ਡਲਿਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕਦੀ ਹੈ। ਰਾਤ 8 ਵਜੇ ਤੋਂ 5 ਵਜੇ ਤੱਕ ਹੋਮ ਡਲਿਵਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ 8 ਵਜੇ ਤੱਕ ਘਰੋ-ਘਰੀ ਪਾਰਸਲ ਆਦਿ ਦੀ ਵੰਡੀ ਕਰਨ ਦੀ ਮਨਜ਼ੂਰੀ ਹੋਵੇਗੀ।

ਇਹ ਵੀ ਪੜ੍ਹੋ : ਕੋਰੋਨਾ ਦੌਰਾਨ 'ਰਿਲਾਇੰਸ' ਦਾ ਪੰਜਾਬ-ਹਰਿਆਣਾ ਲਈ ਖ਼ਾਸ ਐਲਾਨ, ਮੁਹੱਈਆ ਕਰਵਾ ਰਹੀ 'ਮੁਫ਼ਤ ਈਂਧਣ'

ਡਲਿਵਰੀ ਕਰਦੇ ਹੋਏ ਕਰਿੰਦੇ ਕਰਫ਼ਿਊ ਪਾਸ ਲੈ ਕੇ ਚੱਲਣਗੇ। ਇਹ ਸਾਰੀਆਂ ਪਾਬੰਦੀਆਂ 31 ਮਈ ਤੱਕ ਲਾਗੂ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਆਪਣੇ ਨਵੇਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਜਿਹੜੇ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲਘੰਣਾ ਕਰਨਗੇ ਤਾਂ ਅਜਿਹੇ ਦੁਕਾਨਦਾਰਾਂ ਨੂੰ ਅਹਿਤਿਆਤਨ ਕਰਫ਼ਿਊ ਲਾਗੂ ਰਹਿਣ ਦੀ ਆਖ਼ਰੀ ਤਾਰੀਖ਼ ਤੱਕ ਬੰਦ ਕਰ ਦਿੱਤਾ ਜਾਵੇਗਾ। ਵੀਕੈਂਡ ਲਾਕਡਾਊਨ ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਪਹਿਲਾ ਦੀ ਤਰ੍ਹਾਂ ਹੀ ਜਾਰੀ ਰਹੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News