ਕਰਫਿਊ ਨਾਲ ਫਾਸਟ ਫੂਡ ਦਾ ਕਾਰੋਬਾਰ ਹੋਇਆ ਠੱਪ : ਪਨੇਸਰ
Tuesday, Apr 27, 2021 - 09:12 PM (IST)
ਸਾਹਨੇਵਾਲ (ਹਨੀ)- ਵਧ ਰਹੀ ਕੋਰੋਨਾ ਮਹਾਮਾਰੀ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧ ’ਚ ਸਾਹਨੇਵਾਲ ਕਸਬੇ ’ਚ ਅਮਨ ਫੂਡ ਪੁਆਇੰਟ ਦੇ ਮਾਲਕ ਅਮਨ ਪਨੇਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਮਾਰੀ ਦੇ ਫੈਲਣ ਨਾਲ ਫਾਸਟ ਫੂਡ ਦਾ ਕਾਰੋਬਾਰ ਖਤਮ ਹੋ ਕੇ ਰਹਿ ਗਿਆ ਹੈ। ਫਾਸਟ ਫੂਡ ਦਾ ਕੰਮ ਸ਼ਾਮ 6 ਵਜੇ ਤੋਂ ਸ਼ੁਰੂ ਹੁੰਦਾ ਹੈ ਪਰ ਸਰਕਾਰ ਵੱਲੋਂ ਸ਼ਾਮ 6 ਵਜੇ ਹੀ ਕਰਫਿਊ ਲਾਗੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ ਨਾਈਟ ਕਰਫਿਊ ਦਾ ਬਦਲਿਆ ਸਮਾਂ, ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ
ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਸ਼ੁਰੂ ਹੋਣ ਕਾਰਨ ਲੋਕ ਦੁਪਹਿਰ ਵੇਲੇ ਘਰ ਤੋਂ ਬਾਹਰ ਨਹੀਂ ਨਿਕਲਦੇ ਅਤੇ ਸ਼ਾਮ ਵੇਲੇ ਹੀ ਫਾਸਟ ਫੂਡ ਖ੍ਰੀਦਣ ਲਈ ਬਾਹਰ ਆਉਂਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੇ ਕਾਰੋਬਾਰ ਲਈ ਵੀ ਕੋਈ ਰਾਹਤ ਦੇਣ ਦਾ ਯੋਗ ਉਪਰਾਲਾ ਕੀਤਾ ਜਾਵੇ ਤਾਂ ਜੋ ਅਸੀਂ ਆਪਣਾ ਕਾਰੋਬਾਰ ਚਲਾ ਕੇ ਆਪਣੇ ਪਰਿਵਾਰ ਨੂੰ ਸਹੀ ਢੰਗ ਨਾਲ ਪਾਲ ਸਕੀਏ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।