ਕਰਫਿਊ ਦਰਮਿਆਨ ਭਰਾ ਦੀ ਭੈਣ ਨੂੰ ਚਿੱਠੀ, ਕਿਹਾ ‘ਸਰਬੱਤ ਦੇ ਭਲੇ ਲਈ ਕਰੋ ਅਰਦਾਸ’

03/31/2020 1:39:39 PM

ਜਲੰਧਰ (ਬਿਊਰੋ) - ਕੋਰੋਨਾ ਦੇ ਦੌਰ ਅੰਦਰ ਜਗਬਾਣੀ ਦੀ ਵਿਸ਼ੇਸ਼ ਮੁਹਿੰਮ ‘‘ਮੈ ਠੀਕ ਠਾਕ ਹਾਂ’’ - ਇਹ ਚਿੱਠੀ ਦਲਜੀਤ ਸਿੰਘ ਵਲੋਂ ਆਪਣੀ ਪਿਆਰੀ ਭੈਣ ਕਮਲ ਨੂੰ ਲਿੱਖੀ ਗਈ ਹੈ। ਕਰਫਿਊ ਦਰਮਿਆਨ ਇਕ ਭਰਾ ਵਲੋਂ ਆਪਣੀ ਭੈਣ ਨੂੰ ਲਿੱਖੀ ਗਈ ਇਸ ਚਿੱਠੀ ’ਚ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਤੋਂ ਮੁਕਤ ਹੋਣ ਦੇ ਲਈ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। 

PunjabKesari

ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ਨੂੰ ਨਿਜਿੱਠਣ ਦੇ ਲਈ ਕਰਫ਼ਿਊ ਲਾਇਆ ਗਿਆ ਹੈ। ਅਜਿਹੇ ਹਾਲਾਤ ਵਿਚ ਬਹੁਤ ਸਾਰੇ ਸੱਜਣ ਆਪਣਿਆਂ ਤੋਂ ਵਿਛੜੇ ਹੋਏ ਹਨ। ਇਹ ਸਿਰਫ ਇਕ ਪ੍ਰਤੀਕਾਤਮਕ ਨਜ਼ਰੀਆ ਹੈ ਕਿ ਅਸੀਂ ਇੰਝ ਚਿੱਠੀ ਦੀ ਸ਼ਕਲ 'ਚ ਆਪਣੀਆਂ ਗੱਲਾਂ ਆਪਣੇ ਖਾਸ ਤੱਕ ਪਹੁੰਚਾਉਣ ਦੇ ਬਹਾਨੇ ਸਭ ਨਾਲ ਸਾਂਝੀਆਂ ਕਰੀਏ। ਜ਼ਿੰਦਗੀ ਦੀ ਇਸ ਭੱਜ ਦੌੜ 'ਚ ਅਕਸਰ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਕਿ ਬਹੁਤ ਕੁਝ ਅਣਕਹਿਆ ਰਹਿ ਗਿਆ। ਆਓ, ਉਸ ਅਣਕਹੇ ਨੂੰ ਅੱਜ ਅਸੀਂ ਖ਼ਤ ਦੀ ਸ਼ਕਲ 'ਚ ਜ਼ੁਬਾਨ ਦਾ ਨਾਂ ਦੇ ਦੇਈਏ। ਜੇਕਰ ਤੁਸੀਂ ਵੀ ਆਪਣੇ ਕਿਸੇ ਖਾਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਸਾਨੂੰ ਆਪਣਾ ਹੱਥ ਲਿਖਿਆ ਖ਼ਤ, ਜਿਸ ਨੂੰ ਅਸੀਂ

ਆਪਣੀ ‘ਜਗਬਾਣੀ’ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਾਂਗੇ। ਸਾਨੂੰ ਉਮੀਦ ਅਤੇ ਵਿਸ਼ਵਾਸ਼ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ’ਚ ਤੁਹਾਡੇ ਦਿਲ ਦੀ ਗੱਲ ਤੁਹਾਡੇ ਆਪਣਿਆਂ ਤੱਕ ਪਹੁੰਚਾ ਸਕਿਏ। ਸਾਨੂੰ ਤੁਸੀਂ ਆਪਣੀ ਲਿੱਖੀ ਹੋਈ ਚਿੱਠੀ news@jagbani.com ’ਤੇ ਮੇਲ ਕਰ ਸਕਦੇ ਹੋ।

ਪੜ੍ਹੋ ਇਹ ਖਬਰ ਵੀ - ‘ਹੁਣ ਤੱਕ ਦੇ ਮਿਲੇ ਜੀਵਨ ਲਈ ਸ਼ੁਕਰਾਨਾ’

ਪੜ੍ਹੋ ਇਹ ਖਬਰ ਵੀ - ‘ਰੱਬ ਵਰਗਾ ਹੁੰਦਾ ਹੈ ਇਕ ਦੋਸਤ ਦਾ ਸਹਾਰਾ’

ਪੜ੍ਹੋ ਇਹ ਖਬਰ ਵੀ - ਸਰਕਾਰ ਦੀ ਇਕ ਗਲਤੀ ਵਾਇਰਸ ਨੂੰ ‘ਐਟਮ ਬੰਬ’ ਦੀ ਤਰ੍ਹਾਂ ਫੈਲਾਅ ਸਕਦੀ ਹੈ ਪੰਜਾਬ ’ਚ 

ਪੜ੍ਹੋ ਇਹ ਖਬਰ ਵੀ - ਕੀ ਕੋਰੋਨਾ ਕਾਰਣ ਲੱਗੇ ਕਰਫਿਊ ਨਾਲ ਕਿਸਾਨਾਂ ’ਤੇ ਪਏ ਕਰਜ਼ੇ ਦੇ ਬੋਝ ਨੂੰ ਮੋਢਾ ਦੇਵੇਗੀ ਸਰਕਾਰ? 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੜ ਲੱਗੀ ਰੌਣਕ, ਦਰਸ਼ਨਾਂ ਲਈ ਉਮੜਿਆ ਸੰਗਤਾਂ ਦਾ ਸੈਲਾਬ (ਤਸਵੀਰਾਂ)
 


rajwinder kaur

Content Editor

Related News