ਕਰਫਿਊ ਦੌਰਾਨ ਬੁਢਲਾਡਾ ''ਚ ਵੱਡੀ ਵਾਰਦਾਤ, ਪਤਨੀ ਤੇ ਧੀ ''ਤੇ ਹਮਲਾ ਕਰਨ ਪਿੱਛੋਂ ਪਤੀ ਨੇ ਕੀਤੀ ਖੁਦਕੁਸ਼ੀ

Wednesday, Apr 15, 2020 - 06:43 PM (IST)

ਕਰਫਿਊ ਦੌਰਾਨ ਬੁਢਲਾਡਾ ''ਚ ਵੱਡੀ ਵਾਰਦਾਤ, ਪਤਨੀ ਤੇ ਧੀ ''ਤੇ ਹਮਲਾ ਕਰਨ ਪਿੱਛੋਂ ਪਤੀ ਨੇ ਕੀਤੀ ਖੁਦਕੁਸ਼ੀ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਬਾਜ਼ੀਗਰ ਬਸਤੀ ਵਿਚ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ ਕਾਰਨ ਪਤਨੀ ਸਮੇਤ ਆਪਣੀ ਪੁੱਤਰੀ ਦੀ ਘਾਪ ਨਾਲ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਬਾਅਦ ਵਿਚ ਪੁਲਸ ਦੀ ਕਾਰਵਾਈ ਤੋਂ ਡਰਦਿਆਂ ਉਕਤ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 19 ਬਾਜੀਗਰ ਬਸਤੀ ਦਾ ਵਸਨੀਕ ਰਾਜੂ ਸਿੰਘ ਪੁੱਤਰ ਕਰਨ ਸਿੰਘ ਨੇ ਆਪਣੀ ਪਤਨੀ ਸਵਿੱਤਰੀ ਦੇ ਚਰਿੱਤਰ 'ਤੇ ਸ਼ੱਕ ਕਰਦਿਆਂ ਉਸ ਨਾਲ ਝਗੜਾ ਕਰਨ ਲੱਗਿਆ ਅਤੇ ਉਸਤੇ ਘਾਪ ਨਾਲ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ : ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦਾ ਸਰਵੇਖਣ, ਕੋਰੋਨਾ ਮਨੁੱਖੀ ਜੀਵਨ ਲਈ ਅਹਿਮ ਖ਼ਤਰਾ    

PunjabKesari

ਇਸ ਦੌਰਾਨ ਉਸਦੀ ਧੀ ਪ੍ਰੀਤ (16) ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ|ਜਿਸ 'ਤੇ ਉਸਦੀ ਵੱਡੀ ਪੁੱਤਰੀ ਲਕਸ਼ਮੀ(19) ਨੇ ਆਪਣੇ ਛੋਟੇ ਭਰਾ ਦੇ ਸਹਿਯੋਗ ਸਦਕਾ ਮਾਤਾ ਅਤੇ ਭੈਣ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਵੱਡੀ ਧੀ ਦੇ ਬਿਆਨਾਂ 'ਤੇ ਉਸਦੇ ਪਿਤਾ ਰਾਜੂ ਸਿੰਘ ਖਿਲਾਫ ਧਾਰਾ 307, 324, 323 ਤਹਿਤ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਦੀ ਕਾਰਵਾਈ ਤੋਂ ਡਰਦਿਆਂ ਰਾਜੂ ਸਿੰਘ ਨੇ ਆਪਣੇ ਘਰ ਵਿਚ ਹੀ ਛੱਤ 'ਤੇ ਲੱਗੇ ਗਾਡਰ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਮ੍ਰਿਤਕ ਰਾਜੂ ਦੀ ਲਾਸ਼ ਨੂੰ ਪੋਸਟ ਮਾਰਟਮ ਉਪਰੰਤ ਧਾਰਾ 174 ਅਧੀਨ ਕਾਰਵਾਈ ਕਰਦਿਆਂ ਵਾਰਸਾਂ ਨੂੰ ਸੌਂਪ ਦਿੱਤੀ ਹੈ। ਦੂਜੇ ਪਾਸੇ ਜੇਰੇ ਇਲਾਜ ਮ੍ਰਿਤਕ ਦੀ ਪਤਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪ੍ਰੰਤੂ ਡਾਕਟਰਾ ਅਨੁਸਾਰ ਖਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ : 5 ਘੰਟੇ ਇਲਾਜ ਲਈ ਸੜਕਾਂ ''ਤੇ ਤੜਫਦਾ ਰਿਹਾ ਢਾਈ ਸਾਲਾ ਬੱਚਾ, ਇਲਾਜ ਨਾ ਮਿਲਣ ਕਾਰਨ ਮੌਤ    


author

Gurminder Singh

Content Editor

Related News