ਚੰਡੀਗੜ੍ਹ ਤੋਂ ਦੂਜੇ ਸੂਬਿਆਂ ਲਈ ਚੱਲਣਗੀਆਂ 'CTU ਬੱਸਾਂ', ਆਨਲਾਈਨ ਹੋਣਗੀਆਂ ਟਿਕਟਾਂ ਪੱਕੀਆਂ

06/06/2020 1:11:31 PM

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸ਼ਾਸਨ 8 ਜੂਨ ਤੋਂ ਵੱਖ-ਵੱਖ ਸੂਬਿਆਂ ਲਈ ਸੀ. ਟੀ. ਯੂ. ਬੱਸ ਸੇਵਾਵਾਂ ਸ਼ੁਰੂ ਕਰਨ ਜਾ ਰਿਹਾ ਹੈ। ਇਹ ਬੱਸਾਂ ਸੈਕਟਰ-43 ਦੇ ਬੱਸ ਅੱਡੇ ਤੋਂ ਹੀ ਚੱਲਣਗੀਆਂ। ਬੱਸਾਂ ਨੂੰ ਇਕ ਨਿਰਧਾਰਿਤ ਸੀਮਾ ਤੱਕ ਹੀ ਚਲਾਇਆ ਜਾਵੇਗਾ, ਮਤਲਬ ਕਿ ਬੱਸਾਂ ਵਿਚਕਾਰ ਰਾਹ ਨਹੀਂ ਰੁਕਣਗੀਆਂ, ਸਗੋਂ ਸਿੱਧਾ ਚੰਡੀਗੜ੍ਹ ਤੋਂ ਨਿਰਧਾਰਿਤ ਟਿਕਾਣਿਆਂ ਤੱਕ ਹੀ ਜਾਣਗੀਆਂ। ਬੱਸਾਂ 'ਚ ਸਵਾਰੀਆਂ ਦੀ ਗਿਣਤੀ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਬੱਸਾਂ 'ਚ ਸਿਰਫ 50 ਫੀਸਦੀ ਸਵਾਰੀਆਂ ਬਿਠਾਉਣ ਦੀ ਹੀ ਮਨਜ਼ੂਰੀ ਦਿੱਤੀ ਜਾਵੇਗੀ। ਰਾਹ 'ਚ ਕਿਤੇ ਵੀ ਬੱਸਾਂ 'ਚ ਸਵਾਰੀਆਂ ਨਾ ਤਾਂ ਚੜ੍ਹਾਈਆਂ ਜਾ ਸਕਣਗੀਆਂ ਅਤੇ ਨਾ ਹੀ ਉਤਾਰੀਆਂ ਜਾ ਸਕਣਗੀਆਂ। ਸਵਾਰੀਆਂ ਆਪਣੀ ਟਿਕਟ ਸਿਰਫ਼ ਆਨਲਾਈਨ ਹੀ ਪੱਕੀਆਂ ਕਰਵਾ ਸਕਦੀਆਂ ਹਨ। ਇਸ ਦੌਰਾਨ ਫ਼ਿਲਹਾਲ ਰਾਤ ਦੇ ਲਈ ਕੋਈ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਗਈ ਹੈ। ਸਾਵਾਧਾਨੀ ਦੇ ਤੌਰ 'ਤੇ ਬੀਮਾਰੀ ਰੋਕਣ ਲਈ ਸਵਾਰੀਆਂ ਦੀ ਬੱਸ ਅੱਡੇ 'ਤੇ ਜਾਂਚ ਕੀਤੀ ਜਾਵੇਗੀ। ਬੱਸਾਂ ਨੂੰ ਦਿਨ 'ਚ 2 ਵਾਰੀ ਸੈਨੇਟਾਈਜੇਸ਼ਨ ਕੀਤਾ ਜਾਵੇਗਾ। ਇਕ ਵਾਰ ਯਾਤਰਾ ਸ਼ੁਰੂ ਹੋਣ 'ਤੇ, ਜਦੋਂ ਕਿ ਦੂਜੀ ਵਾਰ ਯਾਤਰਾ ਖਤਮ ਹੋਣ 'ਤੇ।

ਇਹ ਵੀ ਪੜ੍ਹੋ : ਲਿੰਗ ਨਿਰਧਾਰਣ ਟੈਸਟ ਦੀ ਸ਼ਿਕਾਇਤ ਮਿਲਣ 'ਤੇ ਡਾਕਟਰ ਤੇ ਏਜੰਟ ਕਾਬੂ

PunjabKesariਇਕਾਂਤਵਾਸ ਤੋੜਨ 'ਤੇ 2 ਹਜ਼ਾਰ ਜੁਰਮਾਨਾ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਕੋਵਿਡ-19 ਦੇ ਮੱਦੇਨਜ਼ਰ ਕਈ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਹੈ। ਇਨ੍ਹਾਂ 'ਚੋਂ ਘਰ 'ਚ ਇਕਾਂਤਵਾਸ ਵਿਅਕਤੀ ਜੇਕਰ ਬਾਹਰ ਨਿਕਲਦਾ ਹੈ ਤਾਂ ਉਸ ਲਈ 2 ਹਜ਼ਾਰ ਰੁਪਏ ਜੁਰਮਾਨਾ ਤੈਅ ਕੀਤਾ ਗਿਆ ਹੈ। ਜਨਤਕ ਥਾਵਾਂ 'ਤੇ ਥੁੱਕਣ 'ਤੇ 500 ਰੁਪਏ, ਵਾਹਨਾਂ 'ਤੇ ਸਮਾਜਿਕ ਦੂਰੀ ਦੀ ਪਾਲਣ ਨਾ ਕਰਨ 'ਤੇ 3,000 ਰੁਪਏ, ਕਾਰ 'ਚ 2 ਹਜ਼ਾਰ ਰੁਪਏ, ਆਟੋ ਰਿਕਸ਼ਾ ਅਤੇ ਦੋਪਹੀਆ ਵਾਹਨ 'ਤੇ 500 ਰੁਪਏ ਜੁਰਮਾਨਾ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਸਿਵਲ ਹਸਪਤਾਲ 'ਚ ਪੁਲਸ ਕਰਵਾਏਗੀ ਸਮਾਜਿਕ ਦੂਰੀ ਦੀ ਪਾਲਣਾ

PunjabKesari
 


Babita

Content Editor

Related News