ਵਿਧਾਇਕ ਰਿੰਕੂ ਤੇ ਮੇਜਰ ਸਿੰਘ ''ਤੇ ਦਰਜ ਹੋ ਸਕਦੈ ਅਪਰਾਧਿਕ ਮਾਮਲਾ

Saturday, Jun 16, 2018 - 07:16 AM (IST)

ਵਿਧਾਇਕ ਰਿੰਕੂ ਤੇ ਮੇਜਰ ਸਿੰਘ ''ਤੇ ਦਰਜ ਹੋ ਸਕਦੈ ਅਪਰਾਧਿਕ ਮਾਮਲਾ

ਜਲੰਧਰ, (ਰਵਿੰਦਰ ਸ਼ਰਮਾ)—ਵੈਸਟ ਹਲਕੇ ਦਾ ਕਾਲ ਚੱਕਰ ਇਕ ਵਾਰ ਫਿਰ ਤੋਂ ਘੁੰਮ ਕੇ ਸਾਹਮਣੇ ਆ ਗਿਆ ਹੈ। ਕੁਝ ਸਾਲ ਪਹਿਲਾਂ ਜਦੋਂ ਸੂਬੇ ਵਿਚ ਅਕਾਲੀ ਸਰਕਾਰ ਸੀ ਤਾਂ ਵੈਸਟ ਵਿਧਾਨ ਸਭਾ ਹਲਕੇ ਵੱਲ ਨਿਗਮ ਦੀਆਂ ਡਿੱਚਾਂ ਨੇ ਆਪਣਾ ਮੂੰਹ ਖੋਲ੍ਹਿਆ ਸੀ। ਉਦੋਂ ਸੂਬੇ ਵਿਚ ਅਕਾਲੀ ਸਰਕਾਰ ਸੀ ਅਤੇ ਅਕਾਲੀ ਦਲ ਦੇ ਹੀ ਕੌਂਸਲਰ ਕਮਲਜੀਤ ਭਾਟੀਆ ਨੇ ਨਿਗਮ ਦੀਆਂ ਡਿੱਚਾਂ ਦਾ ਵਿਰੋਧ ਕੀਤਾ ਸੀ ਅਤੇ ਸਰਕਾਰੀ ਕੰਮਕਾਜ ਵਿਚ ਰੁਕਾਵਟ ਪਹੁੰਚਾਈ ਸੀ। ਹੁਣ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਤਾਂ ਇਕ ਵਾਰ ਫਿਰ ਤੋਂ ਵੈਸਟ ਹਲਕੇ ਵਿਚ ਜਦੋਂ ਸਰਕਾਰ ਦੇ ਹੁਕਮਾਂ 'ਤੇ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਆਪਦਾ ਮੂੰਹ ਖੋਲ੍ਹਿਆ ਤਾਂ ਕਾਂਗਰਸ ਦੇ ਹੀ ਵਿਧਾਇਕ ਸੁਸ਼ੀਲ ਰਿੰਕੂ ਇਸ ਦੇ ਵਿਰੋਧ ਵਿਚ ਉਤਰ ਆਏ ਅਤੇ ਸਰਕਾਰੀ ਕੰਮਕਾਜ ਵਿਚ ਰੁਕਾਵਟ ਪਹੁੰਚਾ ਦਿੱਤੀ।
ਗੱਲ 29 ਦਸੰਬਰ 2000 ਦੀ ਹੈ, ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ ਅਤੇ ਕਮਲਜੀਤ ਭਾਟੀਆ ਉਦੋਂ ਵੈਸਟ ਹਲਕੇ ਦੇ ਕੌਂਸਲਰ ਸਨ। ਨਗਰ ਨਿਗਮ ਦੀ ਡਿੱਚ ਮਸ਼ੀਨ ਨੇ ਬਸਤੀ ਮਿੱਠੂ ਵਿਚ ਲੱਕੀ ਪੈਲੇਸ ਦੇ ਅਧੀਨ ਨਾਜਾਇਜ਼ ਨਿਰਮਾਣ ਢਾਹੁਣ ਦਾ ਫੈਸਲਾ ਲਿਆ  ਤਾਂ ਮੌਕੇ 'ਤੇ ਪਹੁੰਚੇ ਕੌਂਸਲਰ ਨੇ ਉਥੇ ਡਿੱਚ ਨਹੀਂ ਚੱਲਣ ਦਿੱਤੀ, ਸਗੋਂ ਨਿਗਮ ਮੁਲਾਜ਼ਮਾਂ ਤੇ ਅਧਿਕਾਰੀਆਂ ਨਾਲ ਬੁਰਾ ਵਿਵਹਾਰ ਵੀ ਕੀਤਾ। ਇਸ ਸੰਬੰਧ ਵਿਚ ਭਾਟੀਆ ਦੇ ਖਿਲਾਫ ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ 186, 353 ਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ, ਜਿਸ 'ਤੇ ਭਾਟੀਆ ਨੂੰ ਅਦਾਲਤ ਸਜ਼ਾ ਵੀ ਸੁਣਾ ਚੁੱਕੀ ਹੈ।
ਕੁਝ ਅਜਿਹਾ ਹੀ ਕਾਲ ਚੈੱਕ ਵੈਸਟ ਵਿਧਾਨ ਸਭਾ ਹਲਕੇ ਵਿਚ 18 ਮਹੀਨੇ ਬਾਅਦ ਘੁੰਮਿਆ ਹੈ। ਹੁਣ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਤਾਂ ਨਿਗਮ ਦੀ ਡਿੱਚ ਮਸ਼ੀਨ ਦਾ ਵਿਰੋਧ ਕਾਂਗਰਸ ਦੇ ਹੀ ਵਿਧਾਇਕ ਸੁਸ਼ੀਲ ਰਿੰਕੂ ਨੇ ਕਰ ਦਿੱਤਾ ਹੈ। ਵੀਰਵਾਰ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਕਸ਼ਨ ਵਿਚ ਆਉਂਦੇ ਹੀ ਸ਼ਹਿਰ ਵਿਚ ਨਾਜਾਇਜ਼ ਕਾਲੋਨੀਆਂ ਤੇ ਨਾਜਾਇਜ਼ ਬਿਲਡਿੰਗਾਂ ਦੇ ਖਿਲਾਫ ਹੰਗਾਮਾ ਕੀਤਾ ਸੀ ਅਤੇ ਕਾਰਵਾਈ ਦੇ ਹੁਕਮ ਦਿੱਤੇ ਸਨ। ਸ਼ੁੱਕਰਵਾਰ ਨੂੰ ਜਦੋਂ ਨਿਗਮ ਦੀਆਂ ਡਿੱਚ ਮਸ਼ੀਨਾਂ ਵੈਸਟ ਹਲਕੇ ਵੱਲ ਮੂਵ ਹੋਈਆਂ ਤਾਂ ਇਲਾਕਾ ਵਿਧਾਇਕ ਰਿੰਕੂ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ। ਆਪਣੇ ਜਿਗਰੀ ਯਾਰ ਮੇਜਰ ਸਿੰਘ ਦੀ ਹਲਕੇ ਵਿਚ ਬਣ ਰਹੀ ਨਾਜਾਇਜ਼ ਕਾਲੋਨੀ ਵੱਲ ਜਾ ਰਹੀ ਡਿੱਚ ਮਸ਼ੀਨ ਦਾ ਵਿਧਾਇਕ ਰਿੰਕੂ ਨੇ ਵਿਰੋਧ ਕੀਤਾ। 
ਇਸ ਪੂਰੀ ਘਟਨਾ ਵਿਚ ਇਲਾਕੇ ਦੀ ਜਨਤਾ ਦਾ ਸਾਥ ਦੇ ਕੇ ਚਾਹੇ ਵਿਧਾਇਕ ਰਿੰਕੂ ਆਪਣੇ ਹਲਕੇ ਵਿਚ ਹੀਰੋ ਬਣ ਗਏ ਹੋਣ ਪਰ ਕਿਤੇ ਨਾ ਕਿਤੇ ਉਹ ਆਪਣੀ ਸਰਕਾਰ ਦੇ ਹੁਕਮਾਂ ਦਾ ਹੀ ਵਿਰੋਧ ਕਰਕੇ ਸਰਕਾਰ ਦੀਆਂ ਅੱਖਾਂ ਦੀ ਕਿਰਕਿਰੀ ਜ਼ਰੂਰੀ ਬਣ ਗਏ। ਨਿਗਮ ਅਧਿਕਾਰੀਆਂ ਨੇ ਵਿਧਾਇਕ ਰਿੰਕੂ ਤੇ ਮੇਜਰ ਸਿੰਘ 'ਤੇ ਕੰਮਕਾਜ ਵਿਚ ਰੁਕਾਵਟ ਪਹੁੰਚਾਉਣ ਦਾ ਦੋਸ਼ ਲਾਇਆ ਹੈ ਪਰ ਕਾਲ ਚੱਕਰ ਫਿਰ ਉਸ ਰਾਹ 'ਤੇ ਚੱਲਿਆ ਤਾਂ ਇਸ ਵਾਰ ਫਿਰ ਸਿਆਸੀ ਆਗੂ ਤੇ ਕਾਨੂੰਨ ਦਰਮਿਆਨ ਆਪਸੀ ਟਕਰਾਅ ਦੇਖਣ ਨੂੰ ਮਿਲ ਸਕਦਾ ਹੈ। 


Related News