ਕਤਲ, ਡਕੈਤੀ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਅਪਰਾਧੀ ਗ੍ਰਿਫ਼ਤਾਰ, ਕੱਟ ਚੁੱਕੈ ਤਿਹਾੜ ਜੇਲ੍ਹ 'ਚ ਸਜ਼ਾ
Wednesday, Aug 30, 2023 - 03:25 PM (IST)
ਖੰਨਾ (ਵਿਪਨ) : ਕਤਲ ਅਤੇ ਡਕੈਤੀ ਵਰਗੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਖ਼ਰਚੇ ਲਈ ਮੋਟਰਸਾਈਕਲ ਚੋਰੀ ਕਰਨ ਵਾਲੇ ਅਪਰਾਧੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅਪਰਾਧੀ ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ 'ਚ 70 ਮੁਕੱਦਮੇ ਦਰਜ ਹਨ ਅਤੇ ਕਈ ਮਾਮਲਿਆਂ 'ਚ ਉਸ ਨੇ ਤਿਹਾੜ ਜੇਲ੍ਹ ਵੀ ਸਜ਼ਾ ਕੱਟੀ ਹੈ। ਅੱਤਵਾਦ ਦੇ ਸਮੇਂ ਇਸ ਮੁਲਜ਼ਮ ਦੇ ਸਬੰਧ ਕਈ ਅੱਤਵਾਦੀ ਸੰਗਠਨਾਂ ਨਾਲ ਵੀ ਜੁੜੇ ਰਹੇ ਸਨ। ਇਸ ਦੀ ਪਛਾਣ ਗੁਰਸੇਵਕ ਸਿੰਘ ਬਬਲਾ ਵਾਸੀ ਪਿੰਡ ਘੁਡਾਣੀ ਕਲਾਂ (ਪਾਇਲ) ਵਜੋਂ ਹੋਈ।
ਇਹ ਵੀ ਪੜ੍ਹੋ : ਰੱਖੜੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਭਿਆਨਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ PGI ਰੈਫ਼ਰ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਨਿਖਿਲ ਗਰਗ ਨੇ ਦੱਸਿਆ ਕਿ ਐੱਸ. ਐੱਸ. ਪੀ. ਅਮਨੀਤ ਕੌਂਡਲ ਦੀਆਂ ਹਦਾਇਤਾਂ ’ਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਇਸੇ ਤਹਿਤ ਗੁਰਸੇਵਕ ਸਿੰਘ ਬਬਲਾ ਨੂੰ ਮੋਟਰਸਾਈਕਲ ਚੋਰੀ ਦੇ ਮਾਮਲੇ 'ਚ ਫੜ੍ਹਿਆ ਗਿਆ। ਰਾੜਾ ਸਾਹਿਬ ਤੋਂ ਮੋਟਰਸਾਈਕਲ ਚੋਰੀ ਹੋਇਆ ਸੀ। ਇਸ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਾਅਦ ਬਬਲਾ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੂੰ 'INDIA ਗਠਜੋੜ' ਨੇ ਭੇਜਿਆ ਸੱਦਾ! ਜਾਣੋ ਕੀ ਬੋਲੇ ਬਲਵਿੰਦਰ ਸਿੰਘ ਭੂੰਦੜ
ਫਿਰ ਦੋਰਾਹਾ ਥਾਣੇ 'ਚ ਦਰਜ ਚੋਰੀ ਦੇ ਦੂਜੇ ਕੇਸ 'ਚ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਮੁਲਜ਼ਮ ਦੇ ਘਰੋਂ ਚੋਰੀ ਕੀਤੀ ਐਕਟਿਵਾ ਬਰਾਮਦ ਕੀਤੀ ਗਈ। ਜਿਸ ਦੇ ਕਬਜ਼ੇ 'ਚੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਮੁਲਜ਼ਮ ਵਾਹਨ ਚੋਰੀ ਕਰਨ ਤੋਂ ਬਾਅਦ ਇਸ ਦੇ ਪੁਰਜ਼ੇ ਕੱਢ ਕੇ ਸਕਰੈਪ ਡੀਲਰਾਂ ਨੂੰ ਵੇਚ ਦਿੰਦਾ ਸੀ। ਅੱਜ-ਕੱਲ੍ਹ ਉਹ ਇਸ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਆਪਣਾ ਖ਼ਰਚਾ ਕਰਦਾ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8