ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨਾਲ ਸਹਿਪਾਠੀ ਵਿਦਿਆਰਥੀ ਵਲੋਂ ਕੁੱਟ-ਮਾਰ

Tuesday, Aug 07, 2018 - 02:43 AM (IST)

ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਨਾਲ ਸਹਿਪਾਠੀ ਵਿਦਿਆਰਥੀ ਵਲੋਂ ਕੁੱਟ-ਮਾਰ

ਅੱਪਰਾ(ਦੀਪਾ)-ਸਥਾਨਕ ਇਕ ਨਿੱਜੀ ਤੇ ਪ੍ਰਾਈਵੇਟ ਸਕੂਲ ’ਚ ਪਡ਼੍ਹਦੀ ਇਕ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਦੀ ਉਸ ਦੇ ਨਾਲ ਪਡ਼੍ਹਦੇ ਸਹਿਪਾਠੀ ਵਿਦਿਆਰਥੀ ਨੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅੱਪਰਾ ਦਾਖਲ ਕਰਾਇਆ ਗਿਆ। ਸਹਿਪਾਠੀ ਲਡ਼ਕੇ ਦੀ ਉਕਤ ਸਾਰੀ ਹਰਕਤ ਕਲਾਸ ਰੂਮ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਸਿਵਲ ਹਸਪਤਾਲ ਅੱਪਰਾ ’ਚ ਦਾਖਲ ਵਿਦਿਆਰਥਣ ਨੇ ਦੱਸਿਆ ਕਿ ਉਹ ਬਾਰ੍ਹਵੀਂ ਕਲਾਸ ’ਚ ਪਡ਼੍ਹਦੀ ਹੈ। ਅੱਜ ਦੁਪਹਿਰ ਕਿਸੇ ਗੱਲ ਤੋਂ ਉਸ ਦੀ ਆਪਣੇ ਨਾਲ   ਪਡ਼੍ਹਦੀ  ਸਹੇਲੀ ਨਾਲ ਬਹਿਸ ਹੋ ਗਈ। ਦੁਪਿਹਰ ਲਗਭਗ 1. 10 ਵਜੇ ਜਦੋਂ ਉਹ ਕਲਾਸ ਰੂਮ ਤੋਂ ਬਾਹਰ ਜਾ ਰਹੀ ਸੀ, ਤਾਂ ਉਸ ਨੂੰ ਉਸ ਦੀ ਸਹੇਲੀ ਦੇ ਭਰਾ ਸਹਿਪਾਠੀ ਵਿਦਿਆਰਥੀ ਨੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਮੇਰਾ ਗਲਾ ਦਬਾ ਦਿੱਤਾ ਤੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਸਹਿਪਾਠੀ ਵਿਦਿਆਰਥੀਆਂ, ਵਿਦਿਆਰਥਣਾਂ ਤੇ ਟੀਚਰਾਂ ਨੇ ਆ ਕੇ ਮੇਰੀ ਜਾਨ ਬਚਾਈ। ਘਟਨਾ ਸਬੰਧੀ ਅੱਪਰਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 
ਕੀ ਕਹਿਣਾ ਹੈ ਸਕੂਲ ਦੀ ਮੈਨੇਜਮੈਂਟ ਦਾ
ਇਸ ਸਬੰਧੀ ਜਦੋਂ ਉਕਤ ਸਕੂਲ ਦੀ ਮੈਨੇਜਮੈਂਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਇਸ ਹਰਕਤ ਨੂੰ ਦੇਖਦੇ ਹੋਏ ਉਸ ਨੂੰ ਸਕੂਲ ’ਚੋਂ ਕੱਢ ਦਿੱਤਾ ਗਿਆ ਹੈ। 
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਇਸ ਸਬੰਧੀ ਜਦੋਂ ਏ. ਐੱਸ. ਆਈ. ਗੁਰਨਾਮ ਸਿੰਘ ਚੌਕੀ ਇੰਚਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੀਡ਼ਤ ਲਡ਼ਕੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਉਪਰੰਤ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਈ ਅਮਲ ’ਚ ਲਿਆਂਦੀ ਜਾਵੇਗੀ। 


Related News