ਰੰਜਿਸ਼ ਕਾਰਨ ਹਥਿਆਰਬੰਦਾਂ ਨੇ ਘਰ ’ਚ ਦਾਖਲ ਹੋ ਕੇ ਕੀਤਾ ਹਮਲਾ
Wednesday, Jun 27, 2018 - 01:12 AM (IST)
ਜਲਾਲਾਬਾਦ(ਸੇਤੀਆ, ਜਤਿੰਦਰ)–ਗਾਂਧੀ ਨਗਰ ਵਿਚ ਬੀਤੀ ਦੁਪਹਿਰ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਪੁਲਸ ਨੇ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਗਾਂਧੀ ਨਗਰ ਜਲਾਲਾਬਾਦ ਦੇ ਬਿਆਨਾਂ ਦੇ ਆਧਾਰ ’ਤੇ ਵਿਸ਼ੂ ਤੇ ਸ਼ਿਵਮ ਪੁੱਤਰਾਨ ਵਾਸੂਦੇਵ ਵਾਸੀ ਦਸਮੇਸ਼ ਨਗਰ ਜਲਾਲਾਬਾਦ ਤੇ ਹੋਰ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ 24 ਜੂਨ ਨੂੰ ਦੁਪਹਿਰ ਕਰੀਬ ਸਵਾ 12 ਵਜੇ ਵਿਸ਼ੂ, ਸ਼ਿਵਮ ਤੇ ਨਾਲ ਹੋਰ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਹੱਥ ’ਚ ਕਿਰਪਾਨਾਂ, ਕਾਪੇ ਫਡ਼ੇ ਹੋਏ ਸਨ, ਉਨ੍ਹਾਂ ਦੇ ਘਰ ’ਚ ਦਾਖਲ ਹੋ ਗਏ, ਜਿਨ੍ਹਾਂ ਨੇ ਪਰਿਵਾਰ ਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਕਿਰਪਾਨਾਂ ਤੇ ਕਾਪਿਆਂ ਨਾਲ ਵਾਰ ਕੀਤੇ ਤੇ ਮੇਨਗੇਟ ’ਤੇ ਲੱਗੀ ਸੀਟ ਨੂੰ ਵੱਢ ਦਿੱਤਾ ਤੇ ਨੇਮ ਪਲੇਟ ਚੋਰੀ ਕਰ ਕੇ ਲੈ ਗਏ।
