ਗੋਲੀ ਮਾਰਨ ਦੇ ਦੋਸ਼ ''ਚ ਤਿੰਨ ਅਣਪਛਾਤੇ ਨਾਮਜ਼ਦ

Thursday, Dec 28, 2017 - 12:45 AM (IST)

ਗੋਲੀ ਮਾਰਨ ਦੇ ਦੋਸ਼ ''ਚ ਤਿੰਨ ਅਣਪਛਾਤੇ ਨਾਮਜ਼ਦ

ਫ਼ਿਰੋਜ਼ਪੁਰ(ਕੁਮਾਰ, ਮਲਹੋਤਰਾ, ਗੁਰਮੇਲ)—ਤਿੰਨ ਅਣਪਛਾਤੇ ਕਾਰ ਸਵਾਰਾਂ ਵੱਲੋਂ ਪੈਟਰੋਲ ਪੰਪ 'ਤੇ ਤੇਲ ਪੁਆ ਕੇ ਪੈਸੇ ਨਾ ਦੇਣ ਅਤੇ ਪੰਪ ਦੇ ਮੁਲਾਜ਼ਮ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਜੇ ਕੁਮਾਰ ਪੁੱਤਰ ਰਾਘੂਰਾਜ ਸਿੰਘ ਵਾਸੀ ਮੋਹੜੀ (ਯੂ.ਪੀ.) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਕਿ ਇਕ ਬਿਨਾਂ ਨੰਬਰੀ ਕਾਰ 'ਚ ਤੇਲ ਪਵਾਉਣ ਲਈ ਫਿਲਿੰਗ ਸਟੇਸ਼ਨ 'ਤੇ ਆਈ, ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ 150 ਰੁਪਏ ਦਾ ਡੀਜ਼ਲ ਪੁਆਇਆ ਤੇ ਜਦ ਉਸ ਨੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਦੋਸ਼ੀਆਂ ਨੇ ਅੱਗੋਂ ਫਾਇਰ ਕਰ ਦਿੱਤਾ, ਜਿਸ ਨਾਲ ਸ਼ਿਕਾਇਤਕਰਤਾ ਜ਼ਖਮੀ ਹੋ ਗਿਆ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖਮੀ ਵਿਅਕਤੀ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਚ ਦਾਖਲ ਹੈ, ਜਿਸ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। 


Related News