ਅਦਾਲਤ ਦੀ ਕਾਰਵਾਈ ''ਚ ਅੜਿੱਕਾ ਪਾਉਣ ਵਾਲੇ ਪਿਤਾ-ਧੀ ਖਿਲਾਫ ਮਾਮਲਾ ਦਰਜ

Friday, Nov 24, 2017 - 06:59 AM (IST)

ਅਦਾਲਤ ਦੀ ਕਾਰਵਾਈ ''ਚ ਅੜਿੱਕਾ ਪਾਉਣ ਵਾਲੇ ਪਿਤਾ-ਧੀ ਖਿਲਾਫ ਮਾਮਲਾ ਦਰਜ

ਸੁਨਾਮ ਊਧਮ ਸਿੰਘ ਵਾਲਾ(ਮੰਗਲਾ)—ਪੁਲਸ (ਸਿਟੀ) ਨੇੜਲੇ ਪਿੰਡ ਮਹਿਲਾ ਦੇ ਬਲਵਿੰਦਰ ਸਿੰਘ ਅਤੇ ਉਸ ਦੀ ਧੀ ਵਿਰੁੱਧ ਅਦਾਲਤੀ ਕਾਰਵਾਈ 'ਚ ਅੜਿੱਕਾ ਪਾਉਣ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਅਤੇ ਉਸ ਦੀ ਬੇਟੀ ਗਗਨਦੀਪ ਕੌਰ ਦਾ ਇਕ ਕੇਸ ਅਦਾਲਤ ਵਿਚ ਚੱਲ ਰਿਹਾ ਸੀ, ਜਿਸ ਦੀ ਸੁਣਵਾਈ ਵਿਚ ਸ਼ਾਮਲ ਹੋਣ ਲਈ ਉਹ ਪਹੁੰਚੇ ਹੋਏ ਸਨ। ਸਥਾਨਕ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਮਾਮਲੇ ਨਾਲ ਸਬੰਧਤ ਵਕੀਲ ਅਦਾਲਤ ਵਿਚ ਨਹੀਂ ਪਹੁੰਚੇ, ਜਿਸ ਕਾਰਨ ਅਦਾਲਤ ਨੇ ਉਕਤ ਮਾਮਲੇ ਦੀ ਅਗਲੀ ਤਰੀਕ ਨਿਸ਼ਚਿਤ ਕਰ ਦਿੱਤੀ, ਜਿਸ 'ਤੇ ਅਦਾਲਤ ਵਿਚ ਮੌਜੂਦ ਬਲਵਿੰਦਰ ਸਿੰਘ ਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਸਿਟੀ ਵਿਚ ਦਰਜ ਮਾਮਲੇ ਅਨੁਸਾਰ ਇਸ ਦੌਰਾਨ ਉਸ ਦੀ ਲੜਕੀ ਗਗਨਦੀਪ ਕੌਰ ਨੇ ਵੀ ਆਪਣੇ ਪਿਤਾ ਦਾ ਪੱਖ ਲੈਂਦਿਆਂ ਕੇਸ ਦੀ ਪਾਈ ਅਗਲੀ ਪੇਸ਼ੀ ਦਾ ਵਿਰੋਧ ਕੀਤਾ।  ਅਦਾਲਤ ਵਿਚ ਹਾਜ਼ਰ ਕਰਮਚਾਰੀਆਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਦਖਲ-ਅੰਦਾਜ਼ੀ ਕਰਦਿਆਂ ਅਦਾਲਤੀ ਕੰਮਾਂ ਵਿਚ ਅੜਿੱਕਾ ਪਾਉਣ ਦੇ ਮਾਮਲੇ ਵਿਚ ਬਲਵਿੰਦਰ ਸਿੰਘ ਅਤੇ ਗਗਨਦੀਪ ਕੌਰ ਵਿਰੁੱਧ ਥਾਣਾ ਸਿਟੀ ਸੁਨਾਮ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱੱਤੀ।


Related News