ਨਕਾਬਪੋਸ਼ ਲੁਟੇਰੇ ਸੋਨੇ ਦੀ ਚੇਨੀ ਤੇ ਸਕੂਟਰ ਖੋਹ ਕੇ ਫਰਾਰ

11/18/2017 12:55:16 AM

ਫ਼ਿਰੋਜ਼ਪੁਰ (ਕੁਮਾਰ)—ਪਿੰਡ ਸਾਂਦੇ ਹਾਸ਼ਮ ਵਿਚ ਬੀਤੀ ਰਾਤ ਤਿੰਨ ਨਕਾਬਪੋਸ਼ ਲੁਟੇਰੇ ਇਕ ਲੜਕੇ ਦੇ ਗਲ ਵਿਚ ਪਾਈ ਸੋਨੇ ਦੀ ਚੇਨੀ ਅਤੇ ਸਕੂਟਰ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਥਾਣਾ ਕੁਲਗੜ੍ਹੀ ਵਿਚ ਅਣਪਛਾਤੇ ਲੁਟੇਰਿਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਵਿਅਕਤੀ ਚਮਕੌਰ ਸਿੰਘ ਪੁੱਤਰ ਰਛਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਸਕੂਟਰ 'ਤੇ ਆਪਣੇ ਘਰ ਜਾ ਰਿਹਾ ਸੀ ਅਤੇ ਰਸਤੇ ਵਿਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਨੇ ਉਸ ਨੂੰ ਜ਼ਬਰਦਸਤੀ ਰੋਕ ਲਿਆ ਅਤੇ ਉਸ ਦੇ ਗਲ ਵਿਚ ਪਹਿਨੀ 2 ਤੋਲੇ ਸੋਨੇ ਦੀ ਚੇਨੀ ਅਤੇ ਉਸ ਦਾ ਸਕੂਟਰ ਖੋਹ ਕੇ ਫਰਾਰ ਹੋ ਗਏ। 


Related News