ਪੈਸੇ ਹਾਰਨ ਤੋਂ ਬਾਅਦ ਦੋਸਤਾਂ ਨਾਲ ਮਿਲ ਕੇ ਲੁੱਟਿਆ ਜੂਆ

10/26/2017 3:39:34 AM

ਲੁਧਿਆਣਾ(ਰਿਸ਼ੀ)-ਦੀਵਾਲੀ ਦੀ ਰਾਤ ਪਿੰਡ ਸੁਨੇਤ ਵਿਚ 16 ਹਜ਼ਾਰ ਦਾ ਜੂਆ ਲੁੱਟਣ ਵਾਲੇ 4 ਦੋਸਤਾਂ ਨੂੰ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਉਨ੍ਹਾਂ ਦੇ 4 ਸਾਥੀ ਫਰਾਰ ਹਨ। ਪੁਲਸ ਨੂੰ ਫੜੇ ਗਏ ਦੋਸ਼ੀਆਂ ਕੋਲੋਂ ਲੁੱਟੀ ਹੋਈ 3 ਹਜ਼ਾਰ ਦੀ ਨਕਦੀ ਵੀ ਬਰਾਮਦ ਹੋਈ ਹੈ। ਪੱਤਰਕਾਰ ਸਮਾਗਮ ਦੌਰਾਨ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਸੁਰਿੰਦਰ ਲਾਂਬਾ, ਏ. ਸੀ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਇਲੈਕਟ੍ਰੋਨਿਕ ਸ਼ਾਪ 'ਤੇ ਕੰਮ ਕਰਨ ਵਾਲੇ ਅਖਿਲੇਸ਼, ਫਰੂਟ ਦੀ ਰੇਹੜੀ ਲਾਉਣ ਵਾਲੇ ਰੋਹਿਤ, ਢਾਬੇ 'ਤੇ ਕੰਮ ਕਰਨ ਵਾਲੇ ਦੀਪਕ ਅਤੇ ਪੇਂਟਰ ਕਰਣ ਅਤੇ ਫਰਾਰ ਦੀ ਪਛਾਣ ਰਾਜੇਸ਼, ਬਿਜਲੀ ਅਤੇ ਅਣਪਛਾਤੇ ਸਾਥੀਆਂ ਵਜੋਂ ਹੋਈ ਹੈ। ਦੀਵਾਲੀ ਦੀ ਰਾਤ ਦੀਪਕ ਪਿੰਡ ਸੁਨੇਤ ਵਿਚ ਬਣੇ ਕੁਆਰਟਰਾਂ ਵਿਚ ਆਪਣੇ ਦੋਸਤਾਂ ਨਾਲ ਜੂਆ ਖੇਡ ਰਿਹਾ ਸੀ, ਜਿੱਥੇ 3 ਹਜ਼ਾਰ ਰੁਪਏ ਹਾਰਨ ਤੋਂ ਬਾਅਦ ਪਹਿਲਾਂ ਤਾਂ ਉੱਥੋਂ ਚਲਾ ਗਿਆ ਪਰ ਰਾਤ 2.30 ਵਜੇ ਹਾਰੀ ਹੋਈ ਰਾਸ਼ੀ ਵਾਪਸ ਲੈਣ ਲਈ ਆਪਣੇ ਉਕਤ ਦੋਸ਼ੀ ਦੋਸਤਾਂ ਨਾਲ ਆ ਗਿਆ ਅਤੇ 2 ਕਮਰਿਆਂ 'ਚ ਚੱਲ ਰਿਹਾ ਜੂਆ ਲੁੱਟ ਲਿਆ। ਇਸ ਕੇਸ ਵਿਚ ਪੁਲਸ ਨੇ ਪਹਿਲਾਂ ਲੁੱਟ ਦਾ ਪਰਚਾ ਦਰਜ ਕਰ ਲਿਆ ਸੀ ਅਤੇ ਅੱਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਸ ਵੈਰੀਫਿਕੇਸ਼ਨ ਨਾ ਕਰਵਾਉਣ ਦੀ ਜਾਂਚ ਜਾਰੀ
ਪੁਲਸ ਦੇ ਮੁਤਾਬਕ ਕੁਆਰਟਰਾਂ 'ਚ ਰਹਿਣ ਵਾਲੇ ਲੋਕਾਂ ਵੱਲੋਂ ਪੁਲਸ ਵੈਰੀਫਿਕੇਸ਼ਨ ਕਰਵਾਈ ਗਈ ਹੈ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਪੁਲਸ ਵੈਰੀਫਿਕੇਸ਼ਨ ਨਾ ਕਰਵਾਈ ਹੋਈ ਤਾਂ ਕੇਸ ਦਰਜ ਕੀਤਾ ਜਾਵੇਗਾ।


Related News