ਛੇਵੇਂ ਗੁਰੂ ਸਬੰਧੀ ਅਪਸ਼ਬਦ ਬੋਲੇ ਜਾਣ ਕਾਰਨ ਸਿੱਖ ਸੰਗਤਾਂ ''ਚ ਭਾਰੀ ਰੋਸ

Tuesday, Sep 19, 2017 - 11:47 PM (IST)

ਛੇਵੇਂ ਗੁਰੂ ਸਬੰਧੀ ਅਪਸ਼ਬਦ ਬੋਲੇ ਜਾਣ ਕਾਰਨ ਸਿੱਖ ਸੰਗਤਾਂ ''ਚ ਭਾਰੀ ਰੋਸ

ਮੱਲਾਂਵਾਲਾ(ਜਸਪਾਲ)—ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਬੰਧੀ ਦੋ ਵਿਅਕਤੀਆਂ ਵੱਲੋਂ ਅਪਸ਼ਬਦ ਬੋਲੇ ਜਾਣ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਸਮੇਤ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦੇ ਆਗੂ ਲਖਬੀਰ ਸਿੰਘ ਜ਼ਿਲਾ ਸ਼ਹਿਰੀ ਪ੍ਰਧਾਨ ਏਕ ਨੂਰ ਖਾਲਸਾ ਫੌਜ, ਗੁਰਭੇਜ ਸਿੰਘ ਸਰਕਲ ਪ੍ਰਧਾਨ ਏਕ ਨੂਰ ਖਾਲਸਾ ਫੌਜ ਅਤੇ ਗੁਰਮੇਜ ਸਿੰਘ ਵੱਲੋਂ ਪੁਲਸ ਥਾਣਾ ਮੱਲਾਂਵਾਲਾ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਵਿਚ ਕਿਹਾ ਗਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਜੋਗਾ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਆਨ ਪਿੰਡ ਜੱਲੇ ਵਾਲਾ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਭਾਈ ਬਿਧੀ ਚੰਦ ਜੀ ਅਤੇ ਸਿੱਖ ਪ੍ਰਚਾਰਕਾਂ ਬਾਰੇ ਅਪਸ਼ਬਦ ਬੋਲੇ ਹਨ, ਜਿਸ ਕਾਰਨ ਸਿੱਖ ਧਰਮ ਨਾਲ ਸਬੰਧਤ ਸੰਗਤਾਂ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਮੌਕੇ ਸਾਹਬ ਸਿੰਘ ਬੰਡਾਲਾ, ਲਖਬੀਰ ਸਿੰਘ ਮਹਾਲਮ, ਜਥੇ. ਸੰਤਾ ਸਿੰਘ ਮੱਲਾਂਵਾਲਾ, ਗਿਆਨੀ ਮਲੂਕ ਸਿੰਘ, ਬਲਕਾਰ ਸਿੰਘ ਇਲਮੇਵਾਲਾ, ਗੁਰਭੇਜ ਸਿੰਘ ਪ੍ਰਧਾਨ, ਗੁਰਮੇਜ ਸਿੰਘ, ਰਣਜੀਤ ਸਿੰਘ ਖਾਲਸਾ, ਜਗਤਾਰ ਸਿੰਘ ਕਮਾਲੇ ਵਾਲਾ, ਹਰਦੀਪ ਸਿੰਘ ਮੱਲਾਂਵਾਲਾ, ਪ੍ਰਿਥਾ ਸਿੰਘ ਇਲਮੇਵਾਲਾ, ਦਰਸ਼ਨ ਸਿੰਘ ਫੌਜੀ, ਰੋਸ਼ਨ ਲਾਲ ਮਨਚੰਦਾ, ਬਲੀ ਸਿੰਘ, ਕਾਰਜ ਸਿੰਘ ਬੰਡਾਲਾ, ਬੇਅੰਤ ਸਿੰਘ ਆਦਿ ਨੇ ਕਿਹਾ ਗੁਰੂ ਸਾਹਿਬਾਨ ਸਬੰਧੀ ਅਪਸ਼ਬਦ ਬੋਲਣ ਵਾਲੇ ਉਕਤ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਕੀ ਕਹਿੰਦੇ ਨੇ ਥਾਣਾ ਮੁਖੀ
ਇਸ ਸਬੰਧੀ ਜਦੋਂ ਥਾਣਾ ਮੱਲਾਂਵਾਲਾ ਦੇ ਮੁਖੀ ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਤਫਤੀਸ਼ ਜਾਰੀ ਹੈ ਤੇ ਤਫਤੀਸ਼ ਤੋਂ ਬਾਅਦ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News