ਘਰ ''ਚ ਦਾਖਲ ਹੋ ਕੇ ਫਾਇਰ ਕਰਨ ''ਤੇ ਇਰਾਦਾ ਕਤਲ ਦੇ ਮਾਮਲੇ ''ਚ ਇਕ ਨਾਮਜ਼ਦ

Thursday, Aug 24, 2017 - 02:24 AM (IST)

ਘਰ ''ਚ ਦਾਖਲ ਹੋ ਕੇ ਫਾਇਰ ਕਰਨ ''ਤੇ ਇਰਾਦਾ ਕਤਲ ਦੇ ਮਾਮਲੇ ''ਚ ਇਕ ਨਾਮਜ਼ਦ

ਤਲਵੰਡੀ ਸਾਬੋ(ਮੁਨੀਸ਼)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ 'ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ 'ਚ ਹੋਈ ਲੜਾਈ ਦੌਰਾਨ ਇਕ ਵਿਅਕਤੀ ਨੇ ਘਰ 'ਚ ਦਾਖਲ ਹੋ ਕੇ ਦੂਜੀ ਧਿਰ ਦੇ ਵਿਅਕਤੀ 'ਤੇ ਆਪਣੀ ਬੰਦੂਕ ਤੇ ਪਿਸਤੌਲ ਨਾਲ ਜਾਨਲੇਵਾ ਹਮਲਾ ਕਰਨ 'ਤੇ ਤਲਵੰਡੀ ਸਾਬੋ ਪੁਲਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦਰਜ ਮਾਮਲੇ ਅਤੇ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਵਾਸੀ ਮਿਰਜੇਆਣਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਕਿਹਾ ਕਿ ਬਲਵਿੰਦਰ ਸਿੰਘ ਵਾਸੀ ਮਿਰਜੇਆਣਾ ਨੇ ਰਾਤ ਸਮੇਂ ਆਪਣੇ ਟਰੈਕਟਰ ਨਾਲ ਉਸ ਦੇ ਘਰ ਦੀ ਕੰਧ ਢਾਹ ਦਿੱਤੀ ਤੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਆਪਣੇ ਪਿਸਤੌਲ ਤੇ ਬੰਦੂਕ ਨਾਲ ਫਾਇਰ ਕਰ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਕੇ ਭੱਜ ਗਿਆ। ਸੀਗੋ ਚੌਕੀ ਪੁਲਸ ਨੇ ਜਗਜੀਤ ਸਿੰਘ ਦੇ ਬਿਆਨਾਂ 'ਤੇ ਬਲਵਿੰਦਰ ਸਿੰਘ ਵਾਸੀ ਮਿਰਜੇਆਣਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ । ਚੌਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਦੀ ਭਾਲ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।


Related News