ਦਾਈ ਨੇ ਮੰਗੀ ਵਧਾਈ, ਮਨ੍ਹਾ ਕਰਨ ''ਤੇ ਨਵਜੰਮੀ ਬੱਚੀ ਤੇ ਪਰਿਵਾਰ ਨੂੰ ਕੁੱਟਵਾਇਆ

07/13/2017 5:35:32 AM

ਜਲੰਧਰ(ਸ਼ੋਰੀ)-ਟਰਾਂਸਪੋਰਟ ਨਗਰ ਦੇ ਕੋਲ ਪੈਂਦੇ ਹਰਗੋਬਿੰਦ ਨਗਰ ਵਿਚ ਇਕ ਦਾਈ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਵਜੰਮੀ ਬੱਚੀ ਅਤੇ ਉਸਦੇ ਪਰਿਵਾਰ ਨੂੰ ਇਸ ਲਈ ਕੁੱਟਵਾਇਆ ਕਿਉਂਕਿ ਪਰਿਵਾਰਕ ਮੈਂਬਰਾਂ ਨੇ ਵਧਾਈ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ। ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਪਹੁੰਚੇ ਰਾਜਪਤੀ ਪੁੱਤਰ ਗੋਪਾਲ ਰਾਮ ਨੇ ਦੱਸਿਆ ਕਿ ਉਸਦੀ ਪਤਨੀ ਸ਼ਾਂਤੀ ਗਰਭਵਤੀ ਹਾਲਤ ਵਿਚ ਸੀ। ਇਲਾਕੇ ਦੀ ਰਹਿਣ ਵਾਲੀ ਪ੍ਰਾਈਵੇਟ ਦਾਈ ਉਸਦੀ ਪਤਨੀ ਦਾ ਇਲਾਜ ਕਰ ਰਹੀ ਸੀ। ਆਖਿਰਕਾਰ 11 ਤਰੀਕ ਨੂੰ ਪਤਨੀ ਦੀ ਪ੍ਰਸੂਤਾ ਪੀੜ ਵਧਣ ਲੱਗੀ। ਦਾਈ ਤੁਰੰਤ ਉਸਦੀ ਪਤਨੀ ਨੂੰ ਵਰਕਸ਼ਾਪ ਚੌਕ ਦੇ ਨੇੜੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਲੈ ਗਈ ਜਿਥੇ ਦਾਈ ਦੀ ਸੈਟਿੰਗ ਪਹਿਲਾਂ ਤੋਂ ਸੀ। ਹਸਪਤਾਲ ਵਾਲਿਆਂ ਨੇ ਡਲਿਵਰੀ ਦੇ ਬਦਲੇ ਕਰੀਬ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਰਾਜਪਤੀ ਨੇ ਦੱਸਿਆ ਕਿ ਉਹ ਪੈਸੇ ਦੇਣ ਤੋਂ ਅਸਮਰਥ ਸੀ, ਜਿਸ ਕਰਕੇ ਪਤਨੀ ਨੂੰ ਗਰਭਵਤੀ ਹਾਲਤ ਵਿਚ ਸਿਵਲ ਹਸਪਤਾਲ ਲੈ ਆਇਆ। ਹਸਪਤਾਲ ਵਿਚ ਬੀਤੀ 2 ਤਰੀਕ ਨੂੰ ਬੇਟੀ ਪੈਦਾ ਹੋਈ। ਬੀਤੇ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਅਤੇ ਉਹ ਘਰ ਪਹੁੰਚੇ। ਅੱਜ ਦੇਰ ਸ਼ਾਮ ਦਾਈ ਉਨ੍ਹਾਂ ਦੇ ਘਰ ਪਹੁੰਚੀ ਅਤੇ ਵਧਾਈ ਮੰਗਣ ਲੱਗੀ। ਮਨ੍ਹਾ ਕਰਨ 'ਤੇ ਦਾਈ ਨਾਲ ਬਹਿਸਬਾਜ਼ੀ ਹੋ ਗਈ। ਦਾਈ ਨੇ ਆਪਣੇ ਬੇਟੇ ਅਤੇ ਹੋਰਨਾਂ ਸਾਥੀਆਂ ਨੂੰ ਬੁਲਾ ਲਿਆ। ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਨਾਲ ਹੀ ਉਸ ਦੇ ਬੇਟੇ ਧਰਮਿੰਦਰ, ਰਣਜੀਤ ਅਤੇ ਪਤਨੀ ਨੂੰ ਕੁੱਟਿਆ। ਇਸ ਦੌਰਾਨ ਹਮਲਾਵਰਾਂ ਨੇ ਉਸਦੀ ਨਵਜਾਤ ਬੱਚੀ ਨੂੰ ਵੀ ਨੁਕਸਾਨ ਪਹੁੰਚਾਇਆ।


Related News