ਪੰਜਾਬ ਪੁਲਸ ਦੇ ਸਿਪਾਹੀ ਅਤੇ ਕੈਦੀ ''ਤੇ ਕੇਸ ਦਰਜ
Wednesday, Jun 14, 2017 - 11:29 PM (IST)
ਮਾਮਲਾ ਜੇਲ 'ਚ ਨਸ਼ੀਲੀਆਂ ਵਸਤੂਆਂ ਸਪਲਾਈ ਕੀਤੇ ਜਾਣ ਦਾ
ਫਿਰੋਜ਼ਪੁਰ(ਮਨਦੀਪ)—ਕੇਂਦਰੀ ਜੇਲ ਫਿਰੋਜ਼ਪੁਰ 'ਚ ਪੰਜਾਬ ਪੁਲਸ ਦੇ ਮੁਲਾਜ਼ਮਾਂ ਵਲੋਂ ਜੇਲ 'ਚ ਬੰਦ ਕੈਦੀ ਦੀ ਸਹਾਇਤਾ ਨਾਲ ਜੇਲ 'ਚ ਨਸ਼ੀਲੀਆਂ ਵਸਤੂਆਂ ਸਪਲਾਈ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਪੁਲਸ ਨੇ ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰੀਟੈਂਡੈਂਟ ਦੇ ਬਿਆਨ 'ਤੇ ਕਿ ਮੁਲਾਜ਼ਮ ਅਤੇ ਕੈਦੀ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੇ ਹਵਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਜੇਲ ਦੇ ਸੁਪਰੀਟੈਂਡੈਂਟ ਬਲਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਸਿਪਾਹੀ ਪੰਜਾਬ ਪੁਲਸ ਨੰ.-991 ਹਰੁਨ ਕੁਮਾਰ ਨੂੰ ਡਿਊਟੀ ਜੇਲ ਦੀ ਛੱਤ 'ੇ ਸੰਤਰੀ ਕੀਤੀ ਸੀ ਜਿਸ ਨੇ ਜੇਲ 'ਚ 2 ਬੰਡਲ ਬੀੜੀਆਂ ਅਤੇ ਇਕ ਪੈਕੇਟ ਜਰਦਾ ਸੁੱਟਿਆ ਸੀ, ਜੋ ਕਿ ਜੇਲ 'ਚ ਬੰਦ ਕੈਦੀ ਰਾਜੀਵ ਉਰਫ ਸ਼ਾਲੂ ਨੇ ਚੁੱਕਿਆ ਅਤੇ ਉਸ ਨੂੰ ਅੰਦਲ ਲੈ ਗਿਆ। ਇਸ ਦੌਰਾਨ ਜੇਲ ਮੁਲਾਜ਼ਮਾਂ ਨੇ ਕੈਦੀ ਰਾਜੀਵ ਕੁਮਾਰ ਨੂੰ ਦੇਖ ਲੈਣ ਦੇ ਚਲਦਿਆਂ ਉਸ ਦੀ ਤਲਾਸ਼ੀ ਲੈ ਕੇ ਉਸ ਕੋਲੋਂ ਉਕਤ ਸਮਾਨ ਬਰਾਮਦ ਕਰ ਲਿਆ।
