ਪੀੜਤ ਪਤੀ ਨੇ ਪੁਲਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲਾਈ ਇਨਸਾਫ ਦੀ ਗੁਹਾਰ

Friday, Jun 09, 2017 - 07:53 AM (IST)

ਪੀੜਤ ਪਤੀ ਨੇ ਪੁਲਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲਾਈ ਇਨਸਾਫ ਦੀ ਗੁਹਾਰ

ਮਾਲੇਰਕੋਟਲਾ(ਯਾਸੀਨ)—ਇਕ ਵਿਆਹੁਤਾ ਵੱਲੋਂ ਆਪਣੇ ਪਤੀ ਦੇ ਪਹਿਲੇ ਦੋ ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਦੁੱਧ 'ਚ ਜ਼ਹਿਰ ਮਿਲਾ ਕੇ ਮਾਰਨ ਦੀ ਕੋਸ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਪਤੀ ਮਨਜ਼ੂਰ ਅਹਿਮਦ ਪੁੱਤਰ ਅਬਦੁਲ ਹਮੀਦ ਵਾਸੀ ਭੁਮਸੀ ਨੇ ਪੱਤਰਕਾਰਾਂ ਨੂੰ ਡੀ. ਐੱਸ. ਪੀ. ਮਾਲੇਰਕੋਟਲਾ ਡੀ. ਡੀ. ਜੀ. ਪੀ. ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ ਨਾਂ ਭੇਜੀਆਂ ਦਰਖਾਸਤਾਂ ਦੀਆਂ ਕਾਪੀਆਂ ਦਿਖਾਉਂਦਿਆਂ ਦੱਸਿਆ ਕਿ ਪਹਿਲੀ ਪਤਨੀ ਨਾਸ ਤਲਾਕ ਉਪਰੰਤ ਉਸ ਨੇ ਦੂਜੀ ਸ਼ਾਦੀ ਇਕ ਹੋਰ ਔਰਤ ਨਾਲ ਕਰ ਲਈ, ਜੋ ਖੁਦ ਵੀ ਤਲਾਕਸ਼ੁਦਾ ਸੀ ਅਤੇ ਉਸ ਕੋਲ ਦੋ ਜੁੜਵਾ ਬੱਚੀਆਂ ਸਨ। ਸ਼ਾਦੀ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਦੂਜੀ ਪਤਨੀ ਨੇ ਉਸ ਦੇ ਬੱਚਿਆਂ ਨਾਲ ਵਿਤਕਰਾ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਉਸੇ 'ਤੇ ਮਾਪਿਆਂ ਤੋਂ ਅਲੱਗ ਘਰ ਲੈ ਕੇ ਰਹਿਣ ਦਾ ਦਬਾਅ ਪਾਉਂਦੀ ਸੀ। ਪੀੜਤ ਨੇ ਕਈ ਵਾਰ ਉਸ ਨੂੰ ਸਮਝਾਇਆ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਇਸ ਲਈ ਉਹ ਉਨ੍ਹਾਂ ਨੂੰ ਬੁਢਾਪੇ ਦੀ ਹਾਲਤ 'ਚ ਛੱਡ ਕੇ ਅਲੱਗ ਨਹੀਂ ਹੋ ਸਕਦਾ। ਜਦੋਂ ਉਹ ਆਪਣੀਆਂ ਇਨ੍ਹਾਂ ਚਾਲਾਂ 'ਚ ਸਫਲ ਨਾ ਹੋਈ ਤਾਂ ਉਸ ਨੇ ਕੁਝ ਦਿਨ ਪਹਿਲਾਂ ਸਵੇਰ ਸਮੇਂ ਬੱਚਿਆਂ ਨੂੰ ਦੁੱਧ 'ਚ ਕਥਿਤ ਤੌਰ 'ਤੇ ਜ਼ਹਿਰ ਮਿਲਾ ਕੇ ਪਿਆਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਖਾਸ ਤਰ੍ਹਾਂ ਦੀ ਬਦਬੂ ਕਾਰਨ ਬੱਚਿਆਂ ਨੇ ਪੀਣ ਤੋਂ ਇਨਕਾਰ ਕਰ ਦਿੱਤਾ। ਮਨਜ਼ੂਰ ਨੇ ਪੁਲਸ ਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਉਨ੍ਹਾਂ ਨਾਲ ਇਨਸਾਫ ਕਰਨ ਅਤੇ ਉਸ ਦੀ ਦੂਜੀ ਪਤਨੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਥਾਣਾ ਸਿਟੀ-2 ਦੇ ਏ. ਐੱਸ. ਆਈ. ਪ੍ਰਿਤਪਾਲ ਸਿੰਘ ਜੋ ਕਿ ਉਕਤ ਮਾਮਲੇ ਦੀ ਤਫਤੀਸ਼ ਕਰ ਰਹੇ ਹਨ, ਨਾਲ ਫੋਨ 'ਤੇ ਰਾਬਤਾ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਦਾ ਜਵਾਬ ਨਹੀਂ ਦਿੱਤਾ।  


Related News