ਭੂਆ ਨਾਲ ਦੁੱਖ ਸਾਂਝਾ ਕਰਨ ਪਠਾਨਕੋਟ ਪੁੱਜੇ ਕ੍ਰਿਕਟਰ ਸੁਰੇਸ਼ ਰੈਨਾ
Wednesday, Sep 16, 2020 - 02:20 PM (IST)
ਪਠਾਨਕੋਟ : ਕ੍ਰਿਕਟਰ ਸੁਰੇਸ਼ ਰੈਨਾ ਅੱਜ ਪੰਜਾਬ ਦੇ ਪਠਾਨਕੋਟ ਜ਼ਿਲੇ ਦੇ ਪਿੰਡ ਥਰਿਆਲ ਵਿਚ ਆਪਣੇ ਫੁੱਫੜ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਹਨ। ਰੈਨਾ ਨਾਲ ਉਨ੍ਹਾਂ ਦੀ ਮਾਂ, ਭਰਾ ਦਿਨੇਸ਼ ਰੈਨਾ, ਸੁਰਜਪੁਰ ਨਿਵਾਸੀ ਮਾਮਾ-ਮਾਮੀ ਅਤੇ ਭਰਾ ਵੀ ਨਾਲ ਹੈ। ਦੱਸ ਦੇਈਏ ਕਿ ਸੁਰੇਸ਼ ਰੈਨਾ ਦੀ ਭੂਆ ਦੇ ਪਰਿਵਾਰ 'ਤੇ ਬਦਮਾਸ਼ਾਂ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਰੈਨਾ ਦਾ ਫੁੱਫੜ ਅਸ਼ੋਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਉਨ੍ਹਾਂ ਦੇ ਪੁੱਤਰ ਕੌਸ਼ਲ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਹਮਲੇ ਵਿਚ ਰੈਨਾ ਦੀ ਭੂਆ ਆਸ਼ਾ ਰਾਣੀ ਵੀ ਗੰਭੀਰ ਜ਼ਖ਼ਮੀ ਹੋ ਗਈ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ ਪੁਲਸ ਹੱਥ ਲੱਗੀ ਸਫ਼ਲਤਾ, 3 ਦੋਸ਼ੀ ਗ੍ਰਿਫਤਾਰ
ਰੈਨਾ ਨੇ ਟਵੀਟ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਵਾਰਦਾਤ ਦੀ ਖ਼ਬਰ ਮਿਲਦੇ ਹੀ ਮੁੱਖ ਮੰਤਰੀ ਦੇ ਹੁਕਮ ਤੋਂ ਬਾਅਦ ਡੀ.ਜੀ.ਪੀ. ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਅਤੇ ਅੱਜ ਪੁਲਸ ਨੇ ਇਸ ਘਟਨਾਂ ਦੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਕੇਸ ਹੱਲ ਕਰਦੇ ਹੋਏ ਲੁੱਟ-ਖੋਹ ਕਰਨ ਵਾਲੀ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ 11 ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਸ ਵਾਰ ਬਾਇਓ ਬਬਲ 'ਚ ਖੇਡਿਆ ਜਾਵੇਗਾ IPL 2020, ਸ਼ਿਖ਼ਰ ਧਵਨ ਨੇ ਦੱਸਿਆ 'ਬਿੱਗ ਬੌਸ' ਦਾ ਘਰ