ਕ੍ਰਿਕੇਟ ਮੈਚ ਦੌਰਾਨ ਵਾਰੀ ਨੂੰ ਲੈ ਕੇ ਹੋਇਆ ਤਕਰਾਰ, ਕੀਤੇ ਹਵਾਈ ਫਾਇਰ

Wednesday, Jun 12, 2019 - 07:16 PM (IST)

ਕ੍ਰਿਕੇਟ ਮੈਚ ਦੌਰਾਨ ਵਾਰੀ ਨੂੰ ਲੈ ਕੇ ਹੋਇਆ ਤਕਰਾਰ, ਕੀਤੇ ਹਵਾਈ ਫਾਇਰ

ਤਰਨਤਾਰਨ (ਰਾਜੂ)-ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਸੁੱਗਾ ਵਿਖੇ ਕ੍ਰਿਕਟ ਮੈਚ ਦੌਰਾਨ ਵਾਰੀ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਨੌਜਵਾਨ ਵਲੋਂ ਪਿਸਤੌਲ ਨਾਲ ਫਾਇਰ ਕਰਨ ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਅਮਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਸੁੱਗਾ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਕ੍ਰਿਕੇਟ ਖੇਡ ਰਹੇ ਸੀ। ਜਿਸ ਦੌਰਾਨ ਵਾਰੀ ਨੂੰ ਲੈ ਕੇ ਹਰਕੀਰਤ ਸਿੰਘ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤਕਰਾਰ ਦੇ ਚੱਲਦਿਆਂ ਹਰਕੀਰਤ ਸਿੰਘ ਨੇ ਆਪਣੇ ਪਿਸਤੌਲ ਨਾਲ ਕਥਿਤ ਤੌਰ 'ਤੇ ਹਵਾਈ ਫਾਇਰ ਕੀਤੇ ਅਤੇ ਧਮਕੀਆਂ ਵੀ ਦਿੱਤੀਆਂ। ਘਟਨਾਂ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਹਰਕੀਰਤ ਸਿੰਘ ਪੁੱਤਰ ਹਰਚਰਨ ਸਿੰਘ ਨਿਵਾਸੀ ਸੁੱਗਾ ਖਿਲਾਫ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


author

satpal klair

Content Editor

Related News