ਕ੍ਰੇਟਾ ਕਾਰ ’ਚ ਆਏ, ਕ੍ਰੇਟਾ ਹੀ ਚੋਰੀ ਕਰ ਕੇ ਲੈ ਗਏ ਚੋਰ, ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ

Sunday, Aug 28, 2022 - 11:47 AM (IST)

ਕ੍ਰੇਟਾ ਕਾਰ ’ਚ ਆਏ, ਕ੍ਰੇਟਾ ਹੀ ਚੋਰੀ ਕਰ ਕੇ ਲੈ ਗਏ ਚੋਰ, ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ

ਨਵਾਂ ਗਾਓਂ (ਮੁਨੀਸ਼) : ਕਾਂਸਲ ਦੀ ਟ੍ਰਿਬਿਊਨ ਕਾਲੋਨੀ ਵਿਚ ਘਰ ਦੇ ਬਾਹਰ ਖੜ੍ਹੀ ਕ੍ਰੇਟਾ ਗੱਡੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਕਾਂਸਲ ਟ੍ਰਿਬਿਊਨਲ ਕਾਲੋਨੀ ਵਿਚ ਰਹਿਣ ਵਾਲੇ ਲੋਕਾਂ ਵਿਚ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ, ਜਦੋਂ ਉਨ੍ਹਾਂ ਨੇ ਸਵੇਰੇ ਘਰ ਤੋਂ ਬਾਹਰ ਖੜ੍ਹੀ ਗੱਡੀ ਚੋਰੀ ਹੋਣ ਦੀ ਖ਼ਬਰ ਸੁਣੀ। ਟ੍ਰਿਬਿਊਨ ਕਾਲੋਨੀ ਨਿਵਾਸੀ ਬਲਵੀਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੀ ਕ੍ਰੇਟਾ ਗੱਡੀ ਗਾਇਬ ਸੀ। ਉਨ੍ਹਾਂ ਨੇ ਆਸਪਾਸ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਜਦੋਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ ਦੇਖੀ ਤਾਂ ਚੋਰ ਉਨ੍ਹਾਂ ਦੀ ਗੱਡੀ ਚੋਰੀ ਕਰਦੇ ਹੋਏ ਦਿਖਾਈ ਦਿੱਤੇ, ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਥਾਣੇ ਵਿਚ ਦੇ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਟ੍ਰਿਬਿਊਨ ਕਾਲੋਨੀ ਵਿਚ ਕ੍ਰੇਟਾ ਗੱਡੀ ਵਿਚ ਚੋਰ ਆਏ ਅਤੇ ਘਰ ਦੇ ਬਾਹਰ ਖੜ੍ਹੀ ਕ੍ਰੇਟਾ ਗੱਡੀ ਹੀ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਕੈਮਰੇ ਵਿਚ ਕੈਦ ਹੋ ਗਈ ਹੈ। ਉਥੇ ਹੀ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਕੌਂਸਲਰ ਸੁਸ਼ਲੀ ਸ਼ਰਮਾ ਨੇ ਦੱਸਿਆ ਕਿ ਬਲਬੀਰ ਭਾਟੀਆ ਵਲੋਂ ਉਨ੍ਹਾਂ ਨੂੰ ਗੱਡੀ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ ਹੈ ਅਤੇ ਉਨ੍ਹਾਂ ਵਲੋਂ ਮੌਕੇ ’ਤੇ ਜਾ ਕੇ ਉਨ੍ਹਾਂ ਦੀ ਪ੍ਰੇਸ਼ਾਨੀ ਸੁਣੀ ਗਈ। ਉਥੇ ਹੀ ਉਨ੍ਹਾਂ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ’ਤੇ ਨਕੇਲ ਕੱਸੀ ਜਾਏ। ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਚੋਰਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।


author

Gurminder Singh

Content Editor

Related News