ਸ਼ਮਸ਼ਾਨਘਾਟ ’ਚ ਅੱਧੀ ਰਾਤ ਨੂੰ ਕਰ ਰਹੇ ਸੀ ਜਾਦੂ-ਟੋਣਾ, ਮੌਕੇ ’ਤੇ ਪਹੁੰਚਿਆ ਪੂਰਾ ਪਿੰਡ ਤਾਂ ਉੱਡ ਗਏ ਹੋਸ਼ (ਵੀਡੀਓ)

Saturday, Aug 20, 2022 - 02:22 PM (IST)

ਰੂਪਨਗਰ (ਗੁਰਮੀਤ ਸਿੰਘ) : ਰੂਪਨਗਰ ਜ਼ਿਲ੍ਹੇ ਦੇ ਪਿੰਡ ਭੰਗਾਲਾ ਵਿਚ ਰਾਤ ਨੂੰ ਤੰਤਰ ਵਿੱਦਿਆ ਕਰਦੇ ਸ਼ੱਕੀ ਹਾਲਾਤ ਵਿਚ ਕੁਝ ਲੋਕਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕੀਤਾ ਹੈ। ਇਸ ਦੌਰਾਨ ਪਿੰਡ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਪੁਲਸ ਫੜੇ ਗਏ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਹੈ। ਦਰਅਸਲ ਭੰਗਾਲਾ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਘਟਨਾਵਾਂ ਪਿਛਲੇ ਦੋ ਤਿੰਨ ਮਹੀਨੇ ਤੋਂ ਚੱਲ ਰਹੀਆਂ ਹਨ ਜਿਸ ਕਾਰਣ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਇਨ੍ਹਾਂ ਫੜੇ ਗਏ ਵਿਅਕਤੀਆਂ ਵਿਚ ਇਕ ਔਰਤ ਅਤੇ ਦੋ ਪਿੰਡ ਦੇ ਹੀ ਨੌਜਵਾਨ ਵੀ ਹਨ ਅਤੇ ਬਾਕੀ ਪਟਿਆਲਾ ਜ਼ਿਲ੍ਹੇ ਦੇ ਨਿਵਾਸੀ ਹਨ।ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਇਹ ਰਾਤ ਨੂੰ ਸ਼ਮਸ਼ਾਨਘਾਟ, ਮੜ੍ਹੀਆਂ ਅਤੇ ਹੋਰ ਥਾਵਾਂ ’ਤੇ ਜਾ ਕੇ ਤੰਤਰ ਵਿੱਦਿਆ ਕਰਦੇ ਹਨ। ਇਲਾਕੇ ਵਿਚ ਹੋਰ ਵੀ ਕਈ ਵਾਰਦਾਤਾ ਹੋ ਚੁੱਕੀਆਂ ਹਨ ਜਿਨ੍ਹਾਂ ਦਾ ਸ਼ੱਕ ਇਨ੍ਹਾਂ ’ਤੇ ਹੀ ਜਤਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਹਾਈਕੋਰਟ ਦਾ ਵੱਡਾ ਫ਼ੈਸਲਾ, ਪਤੀ ਦੇ ਵਿਦੇਸ਼ੋਂ ਨਾ ਪਰਤਣ ’ਤੇ ਪਤਨੀ ਦੇ ਹੱਕ ’ਚ ਜ਼ਬਤ ਹੋਵੇਗਾ ਪਿਤਾ ਦੀ ਰਿਹਾਇਸ਼ੀ ਜਾਇਦਾਦ

 

ਦੂਜੇ ਪਾਸੇ ਤੰਤਰ ਵਿੱਦਿਆ ਦੇ ਦੋਸ਼ ਵਿਚ ਫੜੇ ਗਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਮੱਥਾ ਟੇਕਣ ਆਏ ਸਨ ਅਤੇ ਉਹ ਕੋਈ ਗ਼ਲਤ ਕੰਮ ਨਹੀਂ ਕਰਦੇ ਅਤੇ ਮੂਰਤੀਆਂ ਦਾ ਕੰਮ ਕਰਦੇ ਹਨ। ਉਹ ਮੂਰਤੀ ਲਗਾਉਣ ਅਤੇ ਧੂਫ ਬੱਤੀ ਕਰਨ ਆਏ ਸਨ। ਇਸ ਮਾਮਲੇ ਵਿਚ ਪੁਰਖਾਲੀ ਚੌਂਕੀ ਦੇ ਇੰਚਾਰਜ ਗੁਰਨਾਮ ਸਿੰਘ ਨੇ ਕਿਹਾ ਕਿ ਰਾਤ ਉਨ੍ਹਾਂ ਨੂੰ ਪਿੰਡ ਭੰਗਾਲਾ ਤੋਂ ਫੋਨ ਆਇਆ ਸੀ ਅਤੇ ਸਵੇਰੇ ਪਿੰਡ ਵਾਸੀਆਂ ਵੱਲੋਂ ਇਹ ਸ਼ੱਕੀ ਵਿਅਕਤੀਆਂ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਪੁਲਸ ਨੇ ਖਰੜ ਦੇ ਅਗਵਾ ਕੀਤੇ ਗਏ ਵਿਦਿਆਰਥੀ ਨੂੰ ਛੁਡਵਾਇਆ, ਫੇਸਬੁੱਕ ’ਤੇ ਮਿਲੀ ਕੁੜੀ ਦੀ ਕਰਤੂਤ ਨੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News