ਟਾਂਡਾ ਵਿਖੇ ਗਊਆਂ ਦੇ ਕਤਲ ਦਾ ਮਾਮਲਾ ਭਖਿਆ, ਹਿੰਦੂ ਸੰਗਠਨਾਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਜਾਮ
Saturday, Mar 12, 2022 - 01:40 PM (IST)
ਟਾਂਡਾ (ਵਰਿੰਦਰ ਪੰਡਿਤ,ਮੋਮੀ)— ਟਾਂਡਾ ਵਿਖੇ ਕੀਤੇ ਗਏ ਗਊਆਂ ਦੇ ਕਤਲ ਦਾ ਮਾਮਲਾ ਭੱਖਣਾ ਸ਼ੁਰੂ ਹੋ ਗਿਆ ਹੈ। ਇਸ ਘਟਨਾ ਦੀ ਜਿੱਥੇ ਹਿੰਦੂ ਸੰਗਟਨ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ, ਉਥੇ ਹੀ ਹਿੰਦੂ ਸੰਗਠਨ ਵੱਲੋਂ ਨੈਸ਼ਨਲ ਜਲੰਧਰ-ਜੰਮੂ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ। ਹਾਈਵੇਅ ਜਾਮ ਕਰਕੇ ਹਿੰਦੂ ਸੰਗਠਨ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਇਸ ਕਤਲਕਾਂਡ ਦੇ ਮਾਮਲੇ ’ਚ ਜਿਹੜੀ ਵੀ ਲੋਕ ਮੁਲਜ਼ਮ ਹਨ, ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਤੁਰੰਤ ਗ੍ਰਿਫ਼ਤਾਰ ਕਰੇ।
ਇਹ ਵੀ ਪੜ੍ਹੋ: ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 4 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ
ਜ਼ਿਕਰਯੋਗ ਹੈ ਕਿ ਟਾਂਡਾ ਉੜਮੁੜ ਦੇ ਫੋਕਲ ਪੁਆਇੰਟ ਦਸ਼ਮੇਸ਼ ਨਗਰ ਦੇ ਸਾਹਮਣੇ ਅੱਜ ਸਵੇਰੇ ਰੇਲਵੇ ਟਰੈਕ ਨੇੜੇ ਵੱਡੇ ਪੱਧਰ ’ਤੇ ਗਊਆਂ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਥੇ ਦੋ ਦਰਜਨ ਤੋਂ ਵਧੇਰੇ ਗਊਆਂ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਪਹੁੰਚੇ ਹਿੰਦੂ ਸੰਗਠਨਾਂ ਵੱਲੋਂ ਇਸ ਘਟਨਾ ’ਤੇ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ SBI ਦਾ ATM ਤੋੜ ਕੇ ਲੁੱਟੀ 23 ਲੱਖ ਦੀ ਨਕਦੀ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗਊਆਂ ਨੂੰ ਜਿਹੜੇ ਟਰੱਕ ’ਚ ਲਿਆਂਦਾ ਗਿਆ, ਉਸ ਟਰੱਕ ਦੇ ਪਿੱਛੇ ਆਲੂ ਦੀਆਂ ਬੋਰੀਆਂ ਰੱਖੀਆਂ ਗਈਆਂ ਸਨ। ਇਸ ਜਗ੍ਹਾ ’ਤੇ ਲਿਆ ਕੇ ਗਊਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਨ੍ਹਾਂ ’ਚ ਕੁਝ ਬਲਦ ਵੀ ਸ਼ਾਮਲ ਹਨ, ਜਿਨ੍ਹਾਂ ਦਾ ਮਾਸ ਅਤੇ ਚਮੜੀ ਗਾਇਬ ਹੈ। ਟਾਂਡਾ ਥਾਣਾ ਮੁਖੀ ਹਰਿੰਦਰ ਸਿੰਘ ਅਤੇ ਡੀ. ਐੱਸ. ਪੀ. ਰਾਜ ਕੁਮਾਰ ਅਤੇ ਰੇਲਵੇ ਪੁਲਸ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਇਸ ਘਿਨੌਣੀ ਵਾਰਦਾਤ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਆਦਮਪੁਰ 'ਚ ਵਾਪਰੀ ਵੱਡੀ ਘਟਨਾ, ਪਿੰਡ ਚੁਖਿਆਰਾ ਵਿਖੇ ਪਤੀ-ਪਤਨੀ ਨੇ ਲਿਆ ਫਾਹਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ