ਕੱਟਣ ਲਈ ਲਿਜਾਇਆ ਜਾ ਰਿਹਾ ਗਊ ਵੰਸ਼ ਭਰਿਆ ਕੈਂਟਰ ਪੁਲਸ ਨੇ ਕੀਤਾ ਬਰਾਮਦ

05/13/2018 11:58:54 AM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਟਾਂਡਾ ਪੁਲਸ ਨੇ ਕੈਂਟਰ 'ਚ ਲੱਧ ਕੇ ਜੰਮੂ ਕਸ਼ਮੀਰ ਕੱਟਣ ਲਈ ਗਊ ਵੰਸ਼ ਲਿਜਾ ਰਹੇ ਕੈਂਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਕੈਂਟਰ 'ਚ ਬੁਰੀ ਤਰਾਂ ਤੁੰਨੇ ਗਊ ਵੰਸ਼ ਨੂੰ ਬਰਾਮਦ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਬੀਤੀ ਰਾਤ ਸ਼ਿਵ ਸੈਨਾ ਬਾਲ ਠਾਕਰੇ ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਜੋਸ਼ੀ ਪੁੱਤਰ ਹਰਨਾਮ ਦਾਸ ਨਿਵਾਸੀ ਸੋਹੀਆਂ ਦੇ ਬਿਆਨ ਦੇ ਅਧਾਰ 'ਤੇ ਕੀਤੀ ਹੈ। ਪੁਲਸ ਨੂੰ ਦਿੱਤੀ ਸੂਚਨਾ ਅਤੇ ਬਿਆਨ ਦੇ ਆਧਾਰ 'ਤੇ ਟਾਂਡਾ ਪੁਲਸ ਨੇ ਅੱਡਾ ਚੌਲਾਂਗ ਨਜ਼ਦੀਕ ਕੈਂਟਰ ਨੂੰ ਰੋਕ ਕੇ ਜਦ ਤਲਾਸ਼ੀ ਲਈ ਤਾਂ ਉਸ 'ਚ 7 ਗਊ ਵੰਸ਼ ਬੁਰੀ ਤਰ੍ਹਾਂ ਤੁੰਨ ਕੇ ਲੱਧੇ ਹੋਏ ਸਨ।

PunjabKesari
ਟਾਂਡਾ ਪੁਲਸ ਦੀ ਟੀਮ ਨੇ ਕੈਂਟਰ ਨੂੰ ਕਬਜ਼ੇ 'ਚ ਲੈ ਕੇ ਕੈਂਟਰ ਚਾਲਕ ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਵੀਲਾ ਤੇਜਾ (ਫਤਹਿਗੜ੍ਹ ਚੂੜੀਆਂ) ਗੁਰਦਾਸਪੁਰ ਦੇ ਖਿਲਾਫ ਪ੍ਰਵੇਨਸ਼ਨ ਆਫ ਕਰੂਅਲਟੀ ਟੂ ਐਨੀਮਲ ਐਕਟ 1960 ਅਧੀਨ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਅਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਗਊ ਵੰਸ਼ ਵੱਖ-ਵੱਖ ਥਾਵਾਂ ਤੋਂ ਇਕੱਠੇ ਕਰਕੇ ਕੱਟਣ ਲਈ ਜੰਮੂ ਕਸ਼ਮੀਰ ਲਿਜਾਏ ਜਾ ਰਹੇ ਸਨ।


Related News