ਬਾਬਾ ਬਕਾਲਾ ਸਾਹਿਬ ''ਚ ਵੀ ਪੁੱਜੀ ਕੋਵਿਡ-19 ਰੋਕਥਾਮ ਵੈਕਸੀਨ
Friday, Jan 22, 2021 - 05:05 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਮਿਸ਼ਨ ਫਤਿਹ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਪੰਜਾਬ ਭਰ ਵਿਚ ਕੋਵਿਡ-19 ਦੀ ਵੈਕਸੀਨ ਸਿਹਤ ਕਾਮਿਆਂ ਨੂੰ ਲਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਚਲਦਿਆਂ ਅੱਜ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਵੀ ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਪੁੱਜੀ।
ਇਹ ਵੀ ਪੜ੍ਹੋ : ‘ਜਿਸ ਵਿਅਕਤੀ ਦੀ ਹਿਰਾਸਤ ’ਚ ਮੌਤ ਦਾ ਪੁਲਸ ਵਾਲਿਆਂ ਨੂੰ ਬਣਾਇਆ ਮੁਲਜ਼ਮ, ਉਹ ਨਿਕਲਿਆ ਜ਼ਿੰਦਾ’
ਇਹ ਵੈਕਸੀਨ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਡਾਕਟਰਾਂ ਸਮੇਤ ਬਾਕੀ ਸਿਹਤ ਕਰਮਚਾਰੀਆਂ ਨੂੰ ਲਾ ਕੇ ਇਸ ਦਾ ਰਸਮੀ ਤੌਰ `ਤੇ ਉਦਘਾਟਨ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਕੀਤਾ ਗਿਆ। ਅੱਜ ਸ਼ੁਰੂਆਤੀ ਸਮੇਂ ਸੀਨੀਅਰ ਮੈਡੀਕਲ ਅਫਸਰ ਡਾ.ਅਜੇ ਭਾਟੀਆ, ਮੈਡੀਕਲ ਸਪੈਸ਼ਲਿਸਟ ਡਾ.ਸਾਹਿਬਜੀਤ ਸਿੰਘ, ਡਾ.ਲ਼ਖਵਿੰਦਰ ਸਿੰਘ ਬੀ.ਡੀ.ਐੱਸ, ਡਾ.ਸੰਦੀਪ ਸਿੰਘ ਆਰਥੋ, ਡਾ. ਅਮਨ ਚੋਪੜਾ, ਡਾ.ਅੰਜੂ, ਡਾ.ਜਸਪ੍ਰੀਤ ਸਿੰਘ ਆਦਿ ਨੂੰ ਕੋਵਿਡ-19 ਵੈਕਸੀਨ ਦੇ ਟੀਕੇ ਲਾਏ ਗਏ। ਇਸ ਮੌਕੇ ਰਜਵੰਤ ਕੌਰ, ਨਵਦੀਪ ਸਿੰਘ ਚੀਮਾ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਕਿਸਾਨੀ ਘੋਲ ’ਚ ਡਟੇ ਬਜ਼ੁਰਗ, ਕਿਹਾ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਨਹੀਂ ਜਾਵਾਂਗੇ
ਲਗਵਾਉਣਾ ਚਾਹੁੰਦੇ ਹੋ ਕੋਰੋਨਾ ਵੈਕਸੀਨ ਤਾਂ ਹਦਾਇਤਾਂ ਮੁਤਾਬਕ ਕਰੋ ਇਹ ਕੰਮ
ਜੇਕਰ ਤੁਸੀਂ ਇਨ੍ਹਾਂ ਦੋਵਾਂ ਵੈਕਸੀਨਾਂ ਨੂੰ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਹੋਵੇਗਾ। ਟੀਕਾਕਰਨ ਦਾ ਪਹਿਲਾਂ ਫੇਜ਼ ਫਰੰਟਲਾਈਨ ਵਰਕਰ ਅਤੇ ਉਨ੍ਹਾਂ ਨਾਗਰਿਕਾਂ ਲਈ ਪਹਿਲਾਂ ਹੀ ਚਾਲੂ ਹੋ ਚੁੱਕਾ ਹੈ ਜਿਨ੍ਹਾਂ ਦੀ ਉਮਰ 50 ਤੋਂ ਉੱਪਰ ਹੈ। ਕੋਵਿਡ 19 ਦੇ ਡਾਟਾ ਮੈਨੇਜਮੈਂਟ ਅਤੇ ਐਪੋਂਵਰਡ ਗਰੁੱਪ ਆਫ ਤਕਨਾਲੋਜ਼ੀ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਕਿਹਾ ਕਿ ਵੈਕਸੀਨ ਕਿਸ ਨੂੰ, ਕਦੋਂ ਅਤੇ ਕਿਹੜੀ ਲੱਗੀ ਹੈ, ਇਸ ਦੇ ਡਿਜ਼ੀਟਲ ਰਿਕਾਰਡ ਲਈ ਆਧਾਰ ਜ਼ਰੂਰੀ ਹੈ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ