ਵੱਡੀ ਖ਼ਬਰ : ''ਚੰਡੀਗੜ੍ਹ'' ''ਚ ਕੋਰੋਨਾ ਦੇ ਨਵੇਂ ਸਟਰੇਨ ''UK ਵੇਰੀਐਂਟ'' ਦੀ ਪੁਸ਼ਟੀ, 8 ਗੁਣਾ ਤੇਜ਼ੀ ਨਾਲ ਫੈਲ ਰਿਹੈ
Friday, Apr 16, 2021 - 09:08 AM (IST)
ਚੰਡੀਗੜ੍ਹ (ਪਾਲ) : ਹੁਣ ਤੱਕ ਸ਼ਹਿਰ ਵਿਚ ਕੋਵਿਡ ਵਾਇਰਸ ਦੇ ਜਿਸ ਯੂ. ਕੇ. ਵੇਰੀਐਂਟ ਦੀ ਗੱਲ ਹੋ ਰਹੀ ਸੀ, ਉਸ ਦੀ ਪੁਸ਼ਟੀ ਹੋ ਗਈ ਹੈ। ਪੀ. ਜੀ. ਆਈ. ਨੇ ਕੋਵਿਡ ਦੇ ਇਸ ਨਵੇਂ ਸਟਰੇਨ ਦੀ ਜਾਂਚ ਲਈ 60 ਸੈਂਪਲ ਟੈਸਟਿੰਗ ਲਈ ਐੱਨ. ਸੀ. ਡੀ. ਸੀ. (ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ) ਵਿਚ ਭੇਜੇ ਸਨ, ਜਿਨ੍ਹਾਂ ਵਿਚ 70 ਫ਼ੀਸਦੀ ਵਿਚ ਕੋਵਿਡ ਦਾ ਯੂ. ਕੇ. ਵੇਰੀਐਂਟ ਪਾਇਆ ਗਿਆ ਹੈ। ਪੀ. ਜੀ. ਆਈ. ਦੇ ਵਾਇਰੋਲਾਜੀ ਮਹਿਕਮੇ ਨੇ ਮਾਰਚ ਵਿਚ ਇਹ ਸੈਂਪਲ ਜਾਂਚ ਲਈ ਭੇਜੇ ਸਨ। ਸ਼ਹਿਰ ਵਿਚ ਵਾਇਰਸ ਦਾ ਨਵਾਂ ਵੇਰੀਐਂਟ ਹੈ, ਇਸ ਦੀ ਪੁਸ਼ਟੀ ਹੋ ਗਈ ਹੈ ਪਰ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਾਰੇ ਪਾਜ਼ੇਟਿਵ ਸੈਂਪਲਾਂ ਵਿਚੋਂ ਅੱਧੇ ਤੋਂ ਵੱਧ ਸੈਂਪਲ ਚੰਡੀਗੜ੍ਹ ਤੋਂ ਸਨ। ਇਸ ਦੇ ਨਾਲ ਹੀ 20 ਫ਼ੀਸਦੀ ਵਿਚ ਕੋਵਿਡ-19 ਦਾ 681 ਐੱਚ. ਮਿਊਟੈਂਟ ਵੀ ਪਾਇਆ ਗਿਆ ਹੈ, ਜਦੋਂ ਕਿ ਇਕ ਸੈਂਪਲ ਵਿਚ ਡਬਲ ਮਿਊਟੇਸ਼ਨ ਵੀ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ : ਰਾਜਪੁਰਾ 'ਚ ਖ਼ੌਫਨਾਕ ਵਾਰਦਾਤ, ਮੁੰਡਾ ਪੈਦਾ ਨਾ ਹੋਣ 'ਤੇ ਪਤੀ ਨੇ ਪਤਨੀ 'ਤੇ ਸੁੱਟਿਆ ਤੇਜ਼ਾਬ
8 ਗੁਣਾ ਤੇਜ਼ੀ ਨਾਲ ਫੈਲ ਰਿਹੈ ਨਵਾਂ ਵੇਰੀਐਂਟ
ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤਰਾਮ ਨੇ ਵਾਇਰਸ ਦੇ ਨਵੇਂ ਵੇਰੀਐਂਟ ਸਬੰਧੀ ਕਿਹਾ ਕਿ ਕੋਰੋਨਾ ਦਾ ਯੂ. ਕੇ. ਸਟਰੇਨ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਂਕਿ ਸਾਰੇ ਉਮਰ ਵਰਗ ਦੇ ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ ਪਰ ਨੌਜਵਾਨਾਂ ’ਤੇ ਇਹ ਜ਼ਿਆਦਾ ਹਮਲਾ ਕਰ ਰਿਹਾ ਹੈ। ਹੁਣ ਤੱਕ ਜੋ ਵੇਖਿਆ ਗਿਆ ਹੈ, ਉਸ ਤੋਂ ਪਤਾ ਲੱਗ ਰਿਹਾ ਹੈ ਕਿ ਨਵਾਂ ਸਟਰੇਨ ਪਹਿਲਾਂ ਦੇ ਮੁਕਾਬਲੇ 8 ਗੁਣਾ ਤੇਜ਼ੀ ਨਾਲ ਫੈਲ ਰਿਹਾ ਹੈ। ਜੇਕਰ ਕੋਵਿਡ ਨਿਯਮਾਂ ਦੀ ਅਣਦੇਖੀ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਬਹੁਤ ਜ਼ਿਆਦਾ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਬਦਲੇਗਾ 'ਮੌਸਮ', ਕਿਸਾਨਾਂ ਨੂੰ ਦਿੱਤੀ ਗਈ ਖ਼ਾਸ ਸਲਾਹ
ਅਣਦੇਖੀ ਪੈ ਸਕਦੀ ਹੈ ਭਾਰੀ
ਡਾ. ਜਗਤਰਾਮ ਕਹਿੰਦੇ ਹਨ ਕਿ ਲੋਕ ਇਸ ਨੂੰ ਹਲਕੇ ਵਿਚ ਲੈ ਰਹੇ ਹਨ, ਜੋ ਕਿ ਗਲਤ ਹੈ। ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਬੀਮਾਰ ਹਨ ਜਾਂ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ। ਅਜਿਹੇ ਵਿਚ ਵੈਕਸੀਨ ਲਈ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਇਸ ਦੀ ਗੰਭੀਰਤਾ ਘੱਟ ਕੀਤੀ ਜਾ ਸਕੇ। ਲੋਕ ਕੋਵਿਡ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਮਾਸਕ ਪਾਉਣਾ, ਸਮਾਜਿਕ ਦੂਰੀ ਅਤੇ ਹੱਥ ਧੋਣਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਡਾਇਰੈਕਟਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਕਾਰਣ ਯਾਤਰਾ ਤੋਂ ਬਚੋ ਅਤੇ ਭੀੜ-ਭੜੱਕੇ ਵਾਲੀ ਥਾਂ ’ਤੇ ਵੀ ਨਾ ਜਾਓ।
ਇਹ ਵੀ ਪੜ੍ਹੋ : ਪੰਜਾਬ 'ਚੋਂ ਜ਼ਮੀਨ ਵੇਚ ਕੇ 'ਅਮਰੀਕਾ' ਪੁੱਜੇ ਸ਼ਖਸ ਨਾਲ ਜੋ ਹੋਇਆ, ਕਦੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ
ਕੀ ਆਰ. ਟੀ. ਪੀ. ਸੀ. ਆਰ. ਟੈਸਟਿੰਗ ਅਸਰਦਾਰ ਹੈ?
ਵਾਇਰਸ ਦੇ ਨਵੇਂ ਸਟਰੇਨ ਦੇ ਨਾਲ ਹੀ ਇਸ ਨੂੰ ਡਾਇਗਨੋਜ਼ ਸਬੰਧੀ ਵੀ ਸਵਾਲ ਉੱਠਣ ਲੱਗੇ ਹਨ। ਪੀ. ਜੀ. ਆਈ. ਡਾਇਰੈਕਟਰ ਦਾ ਕਹਿਣਾ ਹੈ ਕਿ ਵਾਇਰਸ ਦਾ ਭਾਵੇਂ ਕੋਈ ਵੀ ਸਟਰੇਨ ਹੋਵੇ, ਆਰ. ਟੀ. ਪੀ. ਸੀ. ਆਰ. ਟੈਸਟਿੰਗ ਸਾਰੇ ਵਾਇਰਸ ਨੂੰ ਡਾਇਗਨੋਜ਼ ਕਰਨ ਵਿਚ ਸਭ ਤੋਂ ਅਸਰਦਾਰ ਹੈ। ਉਸ ’ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ ਹੈ। ਜਿੱਥੋਂ ਤਕ ਇਸ ਦੇ ਲੱਛਣਾਂ ਦੀ ਗੱਲ ਹੈ ਤਾਂ ਉਹ ਪਹਿਲਾਂ ਦੀ ਤਰ੍ਹਾਂ ਹੀ ਹੈ। ਸਟਰੇਨ ਨਵਾਂ ਹੈ ਪਰ ਇਸ ਤੋਂ ਬਚਣ ਅਤੇ ਡਾਇਗਨੋਜ਼ ਕਰਨ ਦੇ ਤਰੀਕੇ ਵਿਚ ਕੋਈ ਫਰਕ ਨਹੀਂ ਹੈ। ਪ੍ਰੋਟੋਕਾਲ ਪਹਿਲਾਂ ਦੀ ਤਰ੍ਹਾਂ ਹੀ ਹੈ ਪਰ ਜਦੋਂ ਤਕ ਉਨ੍ਹਾਂ ਦਾ ਪਾਲਣ ਨਹੀਂ ਕੀਤਾ ਜਾਵੇਗਾ, ਅਸੀਂ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ।
ਨੋਟ : ਚੰਡੀਗੜ੍ਹ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ