ਇਨਫੈਕਸ਼ਨ ਨਾਲ ਜਾਨ ਜਾਣ ਦਾ ਖਤਰਾ ਘਟਾਉਂਦਾ ਹੈ ਕੋਵਿਡ-19 ਟੀਕਾ

04/11/2021 9:26:30 PM

ਜਲੰਧਰ (ਹਿੰ.) : ਟੀਕਾ ਲੱਗਣ ਤੋਂ ਬਾਅਦ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋਇਆ ਤਾਂ ਜਾਨ ਜਾਣ ਦਾ ਖਤਰਾ ਬਹੁਤ ਘੱਟ ਹੁੰਦਾ ਹੈ ਅਤੇ ਮਰੀਜ਼ ਨੂੰ ਵੈਂਟੀਲੇਟਰ ’ਤੇ ਰੱਖਣ ਦੀ ਲੋੜ ਵੀ ਘੱਟ ਹੁੰਦੀ ਹੈ। ਜਰਮਨੀ ’ਚ ਇਨਫੈਕਸ਼ਨ ਦੀ ਨਿਗਰਾਨੀ ਕਰ ਰਹੇ ਰਾਬਰਟ ਕੋਚ ਸੰਸਥਾਨ ਦੇ ਵਿਗਿਆਨੀ ਸਮੇਤ ਦੁਨੀਆ ਦੇ ਕਈ ਮਹਾਮਾਰੀ ਮਾਹਿਰ ਇਹ ਦਾਅਵਾ ਕਰ ਚੁੱਕੇ ਹਨ। ਮਾਹਿਰ ਜਾਨ ਸਮਿਥ ਦਾ ਕਹਿਣਾ ਹੈ ਕਿ ਟੀਕਾ ਲਾਭਪਾਤਰੀ ਜੇ ਕੋਰੋਨਾ ਦੀ ਲਪੇਟ ਵਿਚ ਆ ਵੀ ਜਾਂਦਾ ਹੈ ਤਾਂ ਇਨਫੈਕਸ਼ਨ ਦੇ ਗੰਭੀਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਹੁਣ ਤਕ ਦੁਨੀਆ ਭਰ ਵਿਚ ਅਜਿਹੇ ਘੱਟ ਹੀ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਵਿਚ ਟੀਕਾਕਰਨ ਤੋਂ ਬਾਅਦ ਵੀ ਕੋਈ ਇਨਫੈਕਸ਼ਨ ਤੋਂ ਪ੍ਰਭਾਵਿਤ ਹੋਇਆ ਹੋਵੇ, ਜਦੋਂਕਿ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ, ਜਿਸ ਵਿਚ ਟੀਕਾ ਲੱਗੇ ਵਿਅਕਤੀ ਨੂੰ ਗੰਭੀਰ ਇਨਫੈਕਸ਼ਨ ਹੋਇਆ ਅਤੇ ਉਸ ਦੀ ਮੌਤ ਹੋ ਗਈ। ਡਬਲਯੂ. ਐੱਚ. ਓ ਅਨੁਸਾਰ ਜਿੰਨੇ ਜ਼ਿਆਦਾ ਲੋਕ ਟੀਕਾ ਲਵਾ ਲੈਣਗੇ, ਉਨ੍ਹਾਂ ਦੇ ਪ੍ਰਭਾਵਿਤ ਹੋਣ ਦਾ ਜੋਖਿਮ ਓਨਾ ਹੀ ਘੱਟ ਹੋਵੇਗਾ।

PunjabKesari

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੋਰੋਨਾ ਦੇ ਔਖੇ ਸਮੇਂ ’ਚ ਪੰਜਾਬ ਲਈ ਖ਼ਤਰੇ ਦੀ ਘੰਟੀ

ਕੋਈ ਵੀ ਵੈਕਸੀਨ 100 ਫੀਸਦੀ ਅਸਰਦਾਰ ਨਹੀਂ : ਅਮਰੀਕਾ ਦੇ ਮੁੱਖ ਵਿਗਿਆਨੀ ਐਂਟਨੀ ਫੌਸੀ ਅਨੁਸਾਰ ਦੁਨੀਆ ਵਿਚ ਕੋਈ ਵੀ ਵੈਕਸੀਨ 100 ਫੀਸਦੀ ਅਸਰਦਾਰ ਨਹੀਂ ਹੁੰਦੀ ਪਰ 50 ਫੀਸਦੀ ਤੋਂ ਵੱਧ ਅਸਰ ਵਾਲੀ ਹਰ ਵੈਕਸੀਨ ਵਰਤੋਂ ਯੋਗ ਹੁੰਦੀ ਹੈ।

PunjabKesari

ਇਹ ਵੀ ਪੜ੍ਹੋ : ਕਿਸਾਨਾਂ ਦੇ ਖਾਤੇ ’ਚ ਫਸਲ ਦੀ ਸਿੱਧੀ ਅਦਾਇਗੀ ’ਤੇ ਭੜਕੇ ਨਵਜੋਤ ਸਿੱਧੂ ਨੇ ਆਖ ਦਿੱਤੀ ਵੱਡੀ ਗੱਲ

ਦੂਜੀ ਖੁਰਾਕ ਦੇ 14 ਦਿਨ ਬਾਅਦ ਮਿਲਦੀ ਹੈ ਤਾਕਤ : ਡਬਲਯੂ. ਐੱਚ. ਓ. ਅਨੁਸਾਰ ਹੁਣ ਤਕ ਜਿੰਨੇ ਬ੍ਰਾਂਡਾਂ ਦੀ ਕੋਰੋਨਾ-ਰੋਕੂ ਵੈਕਸੀਨ ਨੂੰ ਵਰਤੋਂ ਦੀ ਮਨਜ਼ੂਰੀ ਮਿਲੀ ਹੈ, ਉਨ੍ਹਾਂ ਦੇ ਸਰੀਰ ਵਿਚ ਜਾਣ ਦੇ 2 ਹਫਤਿਆਂ ਬਾਅਦ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸੇ ਗੱਲ ਨੂੰ ਭਾਰਤ ਦਾ ਸਿਹਤ ਮੰਤਰਾਲਾ ਵੀ ਮੰਨਦਾ ਹੈ, ਜਿਸ ਦੇ ਅਨੁਸਾਰ ਟੀਕੇ ਦੀ ਦੂਜੀ ਖੁਰਾਕ ਲਵਾਉਣ ਦੇ 14 ਦਿਨ ਬਾਅਦ ਸਰੀਰ ਵਿਚ ਐਂਟੀ-ਬਾਡੀ ਬਣਨੀ ਸ਼ੁਰੂ ਹੁੰਦੀ ਹੈ, ਜੋ ਵਾਇਰਸ ਨਾਲ ਲੜਨ ਲਈ ਸਰੀਰ ਦੀ ਸਮਰੱਥਾ ਵਧਾ ਦਿੰਦੀ ਹੈ।
ਕੋਵਿਡ-19 ਇਨਫੈਕਸ਼ਨ ਦੀ ਲਪੇਟ ਵਿਚ ਆਉਣ ਦਾ ਜੋਖਮ ਘਟਾਉਣ ਲਈ ਸਾਰਿਆਂ ਨੂੰ ਜਲਦੀ ਟੀਕਾ ਲਵਾਉਣਾ ਚਾਹੀਦਾ ਹੈ। ਇਹ ਟੀਕਾ ਕਿੰਨੇ ਸਮੇਂ ਤਕ ਸੁਰੱਖਿਆ ਦੇਵੇਗਾ, ਇਸ ਬਾਰੇ ਜਾਨਣ ਲਈ ਲੋਕਾਂ ਨੂੰ ਕੁਝ ਸਾਲ ਹੋਰ ਉਡੀਕ ਕਰਨੀ ਪਵੇਗੀ। ਹੁਣ ਤਕ ਜਿੰਨੇ ਵੀ ਟੀਕੇ ਬਣੇ ਹਨ, ਉਨ੍ਹਾਂ ਲਈ ਵਾਇਰਸ ਦੇ ਮਿਊਟੇਸ਼ਨ ਦਾ ਸਾਹਮਣਾ ਕਰਨ ਦੀ ਚੁਣੌਤੀ ਹੈ।


Sunny Mehra

Content Editor

Related News