ਕੋਵਿਡ-19: ਪੰਜਾਬ ਦੇ ਹਾਲਾਤ ਵਿਗੜੇ, ਇਕ ਦਿਨ 'ਚ 100 ਦੀ ਮੌਤ ਤੇ ਇੰਨੇ ਪਾਜ਼ੇਟਿਵ

Monday, Apr 26, 2021 - 08:55 PM (IST)

ਜਲੰਧਰ(ਰੱਤਾ)- ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਸੋਮਵਾਰ ਨੂੰ ਇਕ ਦਿਨ 'ਚ ਕੋਰੋਨਾ ਨਾਲ ਹੋਈਆਂ 100 ਮੌਤਾਂ ਨੇ ਪੰਜਾਬ ਦੇ ਹਾਲਾਤ ਹੋ ਖ਼ਰਾਬ ਕਰ ਦਿੱਤੇ ਹਨ। ਅੱਜ ਪੰਜਾਬ 'ਚ ਕੋਰੋਨਾ ਕਾਰਨ ਜਿਥੇ 100 ਲੋਕਾਂ ਦੀ ਮੌਤ ਹੋਈ ਹੈ ਉਥੇ ਹੀ 6080 ਲੋਕ ਪਾਜ਼ੇਟਿਵ ਪਾਏ ਗਏ ਹਨ। ਹੁਣ ਤੱਕ ਰਾਜ 'ਚ ਕੋਰੋਨਾ ਕਾਰਨ 8534 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਾਜ਼ੇਟਿਵ ਪਾਏ ਗਏ ਕੁੱਲ ਲੋਕਾਂ ਦੀ ਗਿਣਤੀ ਵੱਧ ਕੇ 345229 ਤੱਕ ਪਹੁੰਚ ਗਈ ਹੈ।  

ਇਹ ਵੀ ਪੜ੍ਹੋ- ਪੰਜਾਬ 'ਚ ਨਾਈਟ ਕਰਫਿਊ ਦਾ ਬਦਲਿਆ ਸਮਾਂ

ਉਥੇ ਹੀ ਸੂਬੇ ਅੱਜ ਕੋਰੋਨਾ ਕਾਰਨ 100 ਲੋਕਾਂ ਦੀ ਮੌਤ ਹੋਈ ਹੈ ਜਿਸ 'ਚ ਲੁਧਿਆਣਾ 10, ਮੋਹਾਲੀ 11, ਜਲੰਧਰ 6, ਪਟਿਆਲਾ 14, ਅਮ੍ਰਿਤਸਰ 11, ਹੁਸ਼ਿਆਰਪੁਰ 7, ਬਠਿੰਡਾ 4, ਰੋਪੜ 4, ਪਠਾਨਕੋਟ 3, ਗੁਰਦਾਸਪੁਰ 7, ਸੰਗਰੂਰ 7, ਨਵਾਂਸ਼ਹਿਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ, ਤਰਨਤਾਰਨ, ਮੋਗਾ ਅਤੇ ਮਾਨਸਾ 'ਚ ਕੋਰੋਨਾ ਕਾਰਨ 2-2 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਰੌਬਿਨ ਬਰਾੜ ਬਣੇ SOI ਦੇ ਨਵੇਂ ਪ੍ਰਧਾਨ

 


Bharat Thapa

Content Editor

Related News