ਕੋਵਿਡ-19 : ਤਰਨਤਾਰਨ ''ਚ 4 ਵਿਅਕਤੀ ਹੋਰ ਪਾਜ਼ੇਟਿਵ
Friday, Jul 03, 2020 - 01:02 AM (IST)
ਤਰਨਤਾਰਨ, (ਰਮਨ ਚਾਵਲਾ)- ਜ਼ਿਲੇ ਅੰਦਰ ਕੋੋਰੋਨਾ ਆਪਣਾ ਅਸਰ ਰੋਜਾਨਾ ਵਖਾਉਂਦਾ ਹੋਇਆ ਲੋਕਾਂ ਨੂੰ ਆਪਣੀ ਗ੍ਰਿਫਤ ’ਚ ਲਈ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ’ਚ ਕਾਫੀ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਲਏ ਗਏ ਕੋਰੋਨਾ ਸਬੰਧੀ ਸੈਂਪਲਾਂ ਦੌਰਾਨ 4 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ‘ਚ ਦਾਖਲ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਲਵਰ ਸਟਰੀਟ, ਫੱਤਿਚੱਕ (ਤਰਨਤਾਰਨ) ਦੇ ਨਿਵਾਸੀ 75 ਸਾਲਾ ਵਿਅਕਤੀ, 45 ਤੇ 30 ਸਾਲਾ ਔਰਤਾਂ ਦੀਆਂ ਕੋੋਰੋਨਾ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਹਨ। ਜਿਨ੍ਹਾਂ ਨੂੰ ਆਈਸਪਲੇਸ਼ਨ ਵਾਰਡ ’ਚ ਦਾਖਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਪੁੱਸ਼ਟੀ ਕਰਦੇ ਹੋਏ ਜ਼ਿਲਾ ਐਪੀਡੋਮਾਈਲੋਜ਼ਿਸਟ ਅਫਸਰ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ 1 ਜੁਲਾਈ ਨੂੰ ਭੈਜੇ ਗਏ 228 ਸੈਂਪਲਾਂ ’ਚੋਂ 224 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦਕਿ 4 ਦੀਆਂ ਰਿਪੋਰਟਾਂ ਪਾਜ਼ੇਟਿਵ ਆ ਗਈਆਂ ਹਨ। ਜਿਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।