ਕੋਵਿਡ-19: ਰੂਪਨਗਰ ''ਚ 4 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ

Thursday, Jun 11, 2020 - 08:18 PM (IST)

ਕੋਵਿਡ-19: ਰੂਪਨਗਰ ''ਚ 4 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਰੂਪਨਗਰ,(ਵਿਜੇ ਸ਼ਰਮਾ)- ਰੂਪਨਗਰ ਜ਼ਿਲੇ 'ਚ ਕੋਰੋਨਾ ਦੇ 4 ਨਵੇਂ ਕੇਸ ਆਉਣ ਨਾਲ ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। 3 ਨਵੇਂ ਕੇਸ ਪਿੰਡ ਤਲਵਾੜਾ ਤਹਿਸੀਲ ਨੰਗਲ ਦੇ ਹਨ ਅਤੇ ਇਨ੍ਹਾਂ ਦੀ ਉਮਰ 21 ਸਾਲ, 18 ਸਾਲ ਅਤੇ 54 ਸਾਲ ਸਾਰੇ ਪੁਰਸ਼ ਹਨ। ਇਨਾਂ ਨੇ ਮੁੱਖ ਮਰੀਜ਼ ਨਾਲ ਪਿੰਡ ਮਾਂਗੇਵਾਲ ਤਹਿ. ਸ੍ਰੀ ਅਨੰਦਪੁਰ ਸਾਹਿਬ ਜਿਸਦੀ ਉਮਰ 55 ਸਾਲ ਮਹਿਲਾ ਮਰੀਜ਼ ਹੈ ਨਾਲ ਰਿਹਾਇਸ਼ ਸਾਂਝੀ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ 6009 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ। ਜਿਨ੍ਹਾਂ 'ਚੋਂ 5233 ਕੇਸ ਨੈਗੇਟਿਵ ਪਾਏ ਗਏ ਜਦਕਿ 694 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਪਾਉਣ ਅਤੇ ਹੋਰ ਸਰਕਾਰੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਤਾਂ ਜੋ ਜ਼ਿਲੇ 'ਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।


author

Bharat Thapa

Content Editor

Related News