ਗਰਮ ਰੁੱਤ ਦੀਆਂ ਛੁੱਟੀਆਂ ਖਤਮ, ਅੱਜ ਤੋਂ ਖੁੱਲ੍ਹੀਆਂ ਅਦਾਲਤਾਂ
Saturday, Jul 01, 2023 - 12:41 PM (IST)

ਲੁਧਿਆਣਾ (ਮਹਿਰਾ) : ਜੂਨ ਦੀਆਂ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਸ਼ਨੀਵਾਰ 1 ਜੁਲਾਈ ਤੋਂ ਅਦਾਲਤਾਂ ਦਾ ਕੰਮ ਫਿਰ ਸ਼ੁਰੂ ਹੋ ਗਿਆ ਹੈ। ਗਰਮੀ ਦੀਆਂ ਛੁੱਟੀਆਂ ਦੌਰਾਨ ਸਿਰਫ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੋ ਰਹੀ ਸੀ।
ਗਰਮੀਆਂ ਦੀਆਂ ਛੁੱਟੀਆਂ ਕਾਰਨ ਆਮ ਸਿਵਲ ਕੇਸਾਂ ਦੀ ਸੁਣਵਾਈ 1 ਜੂਨ ਤੋਂ ਬੰਦ ਸੀ, ਜਦੋਂਕਿ ਰੈਗੂਲਰ ਅਪਰਾਧਕ ਕੇਸਾਂ ਦੀ ਸੁਣਵਾਈ 16 ਜੂਨ ਤੋਂ ਬੰਦ ਹੋ ਗਈ ਸੀ। ਛੁੱਟੀਆਂ ਤੋਂ ਬਾਅਦ ਸ਼ਨੀਵਾਰ ਨੂੰ ਜਦੋਂ ਕੋਰਟ ਮੁੜ ਸ਼ੁਰੂ ਹੋਈ ਤਾਂ ਕੋਰਟ ਕੰਪਲੈਕਸ ’ਚ ਆਉਣ ਵਾਲੇ ਲੋਕਾਂ ਦੀ ਕਾਫੀ ਭੀੜ ਲੱਗ ਗਈ। ਇਨ੍ਹਾ ਛੁੱਟੀਆਂ ਦੌਰਾਨ ਕੰਪਲੈਕਸ ਸਾਰੇ ਗੇਟਾਂ ’ਤੇ ਸੀ. ਸੀ. ਟੀ. ਵੀ. ਅਤੇ ਆਧੁਨਿਕ ਮੈਟਲ ਡਿਟੈਕਟਰ ਬੈਰੀਕੇਡਸ ਲਗਾਏ ਗਏ ਹਨ।